22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਡੀ.ਆਈ.ਜੀ. ਭੁੱਲਰ ਦੀ ਕੋਠੀ 'ਤੇ ਸੀ.ਬੀ.ਆਈ. ਨੇ ਮੁੜ ਦਿੱਤੀ ਦਬਿਸ਼

ਅਜੀਤ ਡੈਸਕ 24-10-2025
ਚੰਡੀਗੜ੍ਹ, 23 ਅਕਤੂਬਰ (ਕਪਿਲ ਵਧਵਾ)-ਸੀ.ਬੀ.ਆਈ. ਵਲੋਂ ਰਿਸ਼ਵਤਖ਼ੋਰੀ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਰੂਪਨਗਰ ਰੇਂਜ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ-40 ਬੀ ਵਿਚਲੀ ਕੋਠੀ ਵਿਖੇ ਉਕਤ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਵਲੋਂ ਮੁੜ ਤੋਂ ਦਬਿਸ਼ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਨੂੰ ਸਪੈਸ਼ਲ ਕ੍ਰਾਈਮ ਬ੍ਰਾਂਚ ਅਤੇ ਐਂਟੀ ਕਰੱਪਸ਼ਨ ਬਿਊਰੋ ਦੀ ਸੰਯੁਕਤ ਟੀਮ ਤਲਾਸ਼ੀ ਲੈਣ ਲਈ ਡੀ.ਆਈ.ਜੀ. ਦੀ ਕੋਠੀ ਵਿਖੇ ਪਹੁੰਚੀ | ਸੂਤਰਾਂ ਅਨੁਸਾਰ ਸੀ.ਬੀ.ਆਈ. ਨੂੰ ਭਰੋਸੇਯੋਗ ਜਾਣਕਾਰੀ ਮਿਲੀ ਹੈ ਕਿ ਕੁਝ ਅਹਿਮ ਦਸਤਾਵੇਜ਼ ਜੋ ਕਿ ਪਿਛਲੀ ਛਾਪੇਮਾਰੀ ਦੌਰਾਨ ਅਧਿਕਾਰੀਆਂ ਦੇ ਹੱਥ ਨਹੀਂ ਲੱਗੇ ਸਨ, ਉਹ ਅਜੇ ਵੀ ਉਥੇ ਹੀ ਛੁਪਾਏ ਹੋਏ ਹਨ | ਇਸ ਸੂਚਨਾ ਦੇ ਆਧਾਰ 'ਤੇ ਦੁਬਾਰਾ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ | ਸੀ.ਬੀ.ਆਈ. ਨੇ ਬੀਤੇ ਦਿਨੀਂ ਡੀ.ਆਈ.ਜੀ. ਭੁੱਲਰ ਦੇ ਬੈਂਕ ਲਾਕਰਾਂ ਅਤੇ ਖਾਤਿਆਂ ਦੀ ਜਾਂਚ ਕੀਤੀ, ਜਿਸ ਦੌਰਾਨ ਬਰਾਮਦ ਹੋਏ ਸਾਮਾਨ ਨੂੰ ਜ਼ਬਤ ਕਰ ਲਿਆ ਗਿਆ | ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਾਰਵਾਈ ਦੌਰਾਨ ਪੂਰੀ ਕੋਠੀ ਦੀ ਵੀਡੀਓਗ੍ਰਾਫੀ ਕੀਤੀ ਅਤੇ ਉਨ੍ਹਾਂ ਨੇ ਕੋਠੀ ਦੇ ਇੰਚ-ਇੰਚ ਦਾ ਮੁਆਇਨਾ ਕੀਤਾ | ਖ਼ਬਰ ਲਿਖੇ ਜਾਣ ਤੱਕ ਸੀ.ਬੀ.ਆਈ. ਵਲੋਂ ਕਾਰਵਾਈ ਜਾਰੀ ਸੀ |

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਤੇ ਰੋਡਵੇਜ਼ ਦੀਆਂ ਬੱਸਾਂ ਦਾ 2 ਘੰਟੇ ਰਿਹਾ ਚੱਕਾ ਜਾਮ <br/> ਅਗਲੀ ਖ਼ਬਰ ਕਣਕ ਦੀ ਬਿਜਾਈ ਸ਼ੁਰੂ ਪਰ ਡੀ.ਏ.ਪੀ. ਉਪਲਬਧ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।