22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੀ.ਆਰ.ਟੀ.ਸੀ. ਤੇ ਰੋਡਵੇਜ਼ ਦੀਆਂ ਬੱਸਾਂ ਦਾ 2 ਘੰਟੇ ਰਿਹਾ ਚੱਕਾ ਜਾਮ <br/>

ਅਜੀਤ ਡੈਸਕ 24-10-2025

ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਅੱਜ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟਰ ਵਰਕਰਜ਼ ਯੂਨੀਅਨ ਵਲੋਂ ਰਾਜ ਦੇ 27 ਡੀਪੂਆਂ ਵਿਚ 2 ਘੰਟੇ ਦੀ ਹੜਤਾਲ ਕੀਤੀ ਗਈ | ਨਤੀਜੇ ਵਜੋਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ 250 ਦੇ ਕਰੀਬ ਬੱਸਾਂ ਦਾ ਪਹੀਆਂ ਜਾਮ ਰਿਹਾ | ਜਥੇਬੰਦੀ ਦੇ ਆਗੂਆਂ ਜਤਿੰਦਰ ਸਿੰਘ ਦੀਦਾਰਗੜ੍ਹ, ਹਰਪ੍ਰੀਤ ਸਿੰਘ ਗਰੇਵਾਲ, ਰਮਨਦੀਪ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਕਰਮਾ, ਰੁਪਿੰਦਰ ਸਿੰਘ ਫ਼ੌਜੀ, ਪਰਮਿੰਦਰ ਸਿੰਘ ਜੱਸੜ ਅਤੇ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਸ਼ਾਮਿਲ ਅਹਿਮ ਮੰਗ ਵਾਲਵੋ ਅਤੇ ਐਚ.ਵੀ.ਏ.ਸੀ. ਕਿਲੋਮੀਟਰ ਵਾਲੀਆਂ ਬੱਸਾਂ ਲਈ ਪੰਜਾਬ ਸਰਕਾਰ ਵਲੋਂ ਮੰਗੇ ਗਏ ਟੈਂਡਰ ਅੱਜ ਖੋਲ੍ਹੇ ਜਾਣੇ ਹਨ ਪਰ ਹੁਣ ਇਹ ਕਾਰਵਾਈ 31 ਅਕਤੂਬਰ ਤੱਕ ਅੱਗੇ ਪਾ ਦਿੱਤੀ ਗਈ ਹੈ | ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਟੈਂਡਰਾਂ ਰਾਹੀ ਸਰਕਾਰ ਇਨ੍ਹਾਂ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਲਈ ਤਿਆਰੀ ਕਰ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸੇ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਯੋਧ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਯਾਤਰੀਆਂ ਦੀ ਸਹੂਲਤ ਨੰੂ ਮੁੱਖ ਰੱਖਦਿਆਂ ਕੁਝ ਨਵੇਂ ਕਦਮ ਪੁੱਟੇ ਜਾ ਰਹੇ ਹਨ ਅਤੇ ਜਿਹੜੇ ਡੀਪੂ ਘਾਟੇ ਵਿਚ ਚੱਲ ਰਹੇ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ | ਇਸ ਸਮੇਂ ਪਟਿਆਲਾ, ਸੰਗਰੂਰ, ਬਠਿੰਡਾ, ਅਤੇ ਬੁਢਲਾਡਾ ਘਾਟੇ ਵਿਚ ਚੱਲ ਰਹੇ ਹਨ | ਆਗੂ ਸੁਖਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਭਾਗ ਦੀ ਮੈਨੇਜਮੈਂਟ ਨੇ ਉਨ੍ਹਾਂ ਦੀ ਮੁੱਖ ਮੰਗ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰਨ ਕਰਨ ਸੰਬੰਧੀ 31 ਅਕਤੂਬਰ ਤੱਕ ਦਾ ਸਮਾਂ ਮੰਗਿਆ ਹੈ, ਜਿਸ ਦੇ ਚੱਲਦਿਆਂ ਲਗਭਗ ਡੇਢ ਵਜੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ | ਸੰਗਰੂਰ ਵਿਚ ਪ੍ਰਦਰਸ਼ਨਕਾਰੀ ਪਹਿਲਾ ਬੱਸ ਅੱਡੇ ਵਿਚ ਇਕੱਤਰ ਹੋਏ, ਉਪਰੰਤ ਬਰਨਾਲਾ ਕੈਂਚੀਆਂ ਵਿਖੇ ਪੂਰੇ ਚੌਕ ਨੰੂ ਜਾਮ ਕਰ ਦਿੱਤਾ | ਸੰਗਰੂਰ ਦੇ ਇਸ ਮੁੱਖ ਚੌਕ ਤੋਂ ਸੰਗਰੂਰ, ਬਰਨਾਲਾ, ਦਿੱਲੀ ਅਤੇ ਲੁਧਿਆਣਾ ਨੰੂ ਆਵਾਜਾਈ ਚੱਲਦੀ ਹੈ ਪਰ ਅਚਾਨਕ ਲੱਗੇ ਇਸ ਜਾਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਹਫ਼ੜਾ-ਦਫ਼ੜੀ ਪੈਂਦਾ ਕਰ ਕੇ ਰੱਖ ਦਿੱਤੀ | ਜ਼ਿਕਰਯੋਗ ਹੈ ਕਿ ਇਹ ਸਮਾਂ ਸਕੂਲੀ ਬੱਸਾਂ ਦੇ ਆਉਣ ਦਾ ਵੀ ਹੋਣ ਕਾਰਨ ਅਤੇ ਲੱਗੇ ਲੰਬੇ-ਲੰਬੇ ਜਾਮ ਦੇ ਚੱਲਦਿਆਂ ਬੱਚਿਆਂ ਅਤੇ ਰਾਹਗੀਰਾਂ ਨੰੂ ਵੀ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਸੁਖਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰਨਾ ਜਿਥੇ ਉਨ੍ਹਾਂ ਦੀ ਮੁੱਖ ਮੰਗ ਹੈ, ਉਥੇ ਉਹ ਕੱਚੇ ਮੁਲਾਜ਼ਮਾਂ ਨੰੂ ਪੱਕਾ ਕਰਨ ਦੀ ਮੰਗ ਵੀ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ | ਇਸ ਤੋਂ ਇਲਾਵਾ ਸ਼ਰਤਾਂ (ਕੰਡੀਸ਼ਨਾਂ) ਵਿਚ ਸੋਧ ਅਤੇ ਤਨਖ਼ਾਹਾਂ ਵਿਚ ਸਾਲਾਨਾ 5 ਫ਼ੀਸਦੀ ਦਾ ਵਾਧਾ ਉਨ੍ਹਾਂ ਦੀ ਮੁੱਖ ਮੰਗਾਂ ਵਿਚ ਸ਼ੁਮਾਰ ਹੈ |

ਪਿਛਲੀ ਖ਼ਬਰ ਲੁਧਿਆਣਾ 'ਚ ਪਟਾਕੇ ਬਣਾਉਣ ਵਾਲੇ ਘਰ 'ਚ ਧਮਾਕਾ <br/> ਅਗਲੀ ਖ਼ਬਰ ਡੀ.ਆਈ.ਜੀ. ਭੁੱਲਰ ਦੀ ਕੋਠੀ 'ਤੇ ਸੀ.ਬੀ.ਆਈ. ਨੇ ਮੁੜ ਦਿੱਤੀ ਦਬਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।