22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਲੁਧਿਆਣਾ 'ਚ ਪਟਾਕੇ ਬਣਾਉਣ ਵਾਲੇ ਘਰ 'ਚ ਧਮਾਕਾ <br/>

ਅਜੀਤ ਡੈਸਕ 24-10-2025

ਗਲੀ 'ਚ ਖੇਡ ਰਹੇ ਬੱਚੇ ਵੀ ਆਏ ਲਪੇਟ 'ਚ-15 ਜ਼ਖ਼ਮੀ
ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਚੀਮਾ ਚੌਕ ਨੇੜੇ ਸਥਿਤ ਇੰਦਰਾ ਕਾਲੋਨੀ 'ਚ ਅੱਜ ਸਵੇਰੇ ਇਕ ਘਰ 'ਚ ਭਿਆਨਕ ਧਮਾਕਾ ਹੋ ਗਿਆ | ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਘਰ ਵਿਚ ਪਟਾਕੇ ਬਣਾਉਣ ਲਈ ਵਰਤੀ ਜਾਂਦੀ ਪੌਟਾਸ਼ ਅਚਾਨਕ ਅੱਗ ਦੀ ਲਪੇਟ 'ਚ ਆ ਗਈ | ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਘਰ ਦਾ ਵੱਡਾ ਹਿੱਸਾ ਤਬਾਹ ਹੋ ਗਿਆ | ਇਸ ਘਟਨਾ ਵਿਚ ਲਗਭਗ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਕਈ ਬੱਚੇ ਵੀ ਸ਼ਾਮਿਲ ਹਨ | ਮੌਕੇ 'ਤੇ ਸਥਾਨਕ ਲੋਕਾਂ ਵਲੋਂ ਜ਼ਖ਼ਮੀਆਂ ਨੰੂ ਬਾਹਰ ਕੱਢ ਕੇ ਤੁਰੰਤ
ਸਿਵਲ ਹਸਪਤਾਲ ਪਹੁੰਚਾਇਆ ਗਿਆ | ਹਸਪਤਾਲ ਸੂਤਰਾਂ ਮੁਤਾਬਿਕ ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੰੂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ | ਮੌਕੇ 'ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਜਿਸ ਘਰ ਵਿਚ ਇਹ ਧਮਾਕਾ ਹੋਇਆ ਹੈ, ਉਸ ਵਿਚ ਕਈ ਦਿਨਾਂ ਤੋਂ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ | ਘਰ ਦੇ ਮਾਲਕ ਵਲੋਂ ਪਟਾਕਿਆਂ ਲਈ ਵਰਤੀ ਜਾਣ ਵਾਲੀ ਪੌਟਾਸ਼ ਤੇ ਹੋਰ ਜਲਨਸ਼ੀਲ ਸਮੱਗਰੀ ਨੰੂ ਘਰ ਵਿਚ ਪਏ ਇਕ ਕੂਲਰ ਵਿਚ ਰੱਖਿਆ ਹੋਇਆ ਸੀ | ਕੂਲਰ ਵਿਚ ਅਚਾਨਕ ਅੱਗ ਲੱਗਣ ਕਾਰਨ ਤੀਬਰ ਧਮਾਕਾ ਹੋਇਆ, ਜਿਸ ਦੀ ਲਪੇਟ ਵਿਚ ਬਾਹਰ ਗਲੀ ਵਿਚ ਖੇਡ ਰਹੇ ਬੱਚੇ ਵੀ ਆ ਗਏ | ਧਮਾਕੇ ਦੀ ਸੂਚਨਾ ਮਿਲਣ ਉਪਰੰਤ ਫਾਇਰ ਬਿ੍ਗੇਡ, ਪੁਲਿਸ ਪਾਰਟੀ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪੁੱਜੀ | ਫਾਇਰ ਅਧਿਕਾਰੀਆਂ ਮੁਤਾਬਿਕ ਪੌਟਾਸ਼ ਨਾਲ ਜ਼ੋਰਦਾਰ ਧਮਾਕਾ ਤਾਂ ਜ਼ਰੂਰ ਹੋਇਆ ਪਰ ਅੱਗ ਲੱਗਣ ਵਾਲੀ ਗੱਲ ਦੇਖਣ ਨੂੰ ਨਹੀਂ ਮਿਲੀ ਪਰ ਘਰ ਦਾ ਵੱਡਾ ਹਿੱਸਾ ਤਬਾਹ ਹੋ ਚੁੱਕਾ ਸੀ | ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਘਰ ਵਿਚ ਪਟਾਕੇ ਬਣਾਉਣ ਦਾ ਕੰਮ ਬਿਨਾ ਕਿਸੇ ਮਨਜ਼ੂਰੀ ਤੋਂ ਕੀਤਾ ਜਾ ਰਿਹਾ ਸੀ | ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਲਾਕੇ ਦੇ ਹੋਰ ਘਰਾਂ ਵਿਚ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਸ ਤਰ੍ਹਾਂ ਦੀ ਕੋਈ ਹੋਰ ਗੈਰ-ਕਾਨੰੂਨੀ ਸਰਗਰਮੀ ਨਾ ਚੱਲ ਰਹੀ ਹੋਵੇ |

ਪਿਛਲੀ ਖ਼ਬਰ ਪੰਜਾਬ ਐਨੀ ਵੱਡੀ ਆਫ਼ਤ ਤੋਂ ਬਾਅਦ ਵੀ ਕੇਂਦਰੀ ਪੂਲ 'ਚ 170 ਲੱਖ ਮੀਟਿ੍ਕ ਟਨ ਝੋਨਾ ਦੇਵੇਗਾ <br/> ਅਗਲੀ ਖ਼ਬਰ ਪੀ.ਆਰ.ਟੀ.ਸੀ. ਤੇ ਰੋਡਵੇਜ਼ ਦੀਆਂ ਬੱਸਾਂ ਦਾ 2 ਘੰਟੇ ਰਿਹਾ ਚੱਕਾ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।