22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੰਜਾਬ ਐਨੀ ਵੱਡੀ ਆਫ਼ਤ ਤੋਂ ਬਾਅਦ ਵੀ ਕੇਂਦਰੀ ਪੂਲ 'ਚ 170 ਲੱਖ ਮੀਟਿ੍ਕ ਟਨ ਝੋਨਾ ਦੇਵੇਗਾ <br/>

ਅਜੀਤ ਡੈਸਕ 24-10-2025

ਮੋਰਿੰਡਾ (ਰੂਪਨਗਰ), 23 ਅਕਤੂਬਰ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਕੇਂਦਰ ਨੂੰ ਦੇਸ਼ ਦੇ ਕਮਾਊ ਸੂਬੇ ਪੰਜਾਬ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ, ਕਿਉਂਕਿ ਦੇਸ਼ 'ਚ ਜਦੋਂ ਵੀ ਕਦੇ ਅੰਨ ਦੀ ਕਮੀ ਆਈ ਹੈ, ਦੇਸ਼ 'ਤੇ ਕੋਈ ਬਾਹਰੀ ਤਾਕਤਾਂ ਦਾ ਹਮਲਾ ਹੋਇਆ ਹੈ ਜਾਂ ਦੇਸ਼ ਦੇ ਕਿਸੇ ਵੀ ਕੋਨੇ ਵਿਚ ਕੁਦਰਤੀ ਆਫ਼ਤ ਆਈ ਹੈ ਤਾਂ ਹਮੇਸ਼ਾ ਹੀ ਪੰਜਾਬੀਆਂ ਨੇ ਅੱਗੇ ਹੋ ਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ | ਹੁਣ ਜਦੋਂ ਇਸ ਸੀਜ਼ਨ ਹੜ੍ਹਾਂ ਕਾਰਨ ਪੰਜ ਲੱਖ ਏਕੜ ਫ਼ਸਲਾਂ ਹੜ੍ਹਾਂ ਦੀ ਲਪੇਟ ਵਿਚ ਆ ਗਈਆਂ ਅਤੇ ਮੌਸਮ ਦੀ ਖ਼ਰਾਬੀ ਕਾਰਨ ਪੂਰੇ ਪੰਜਾਬ ਵਿਚ ਝੋਨੇ ਦਾ ਝਾੜ ਘਟਿਆ ਹੈ ਤਾਂ ਫਿਰ ਵੀ ਪੰਜਾਬ ਵਲੋਂ ਦੇਸ਼ ਦੇ ਕੇਂਦਰੀ ਪੂਲ ਲਈ ਪੰਜਾਬ ਦੀਆਂ ਮੰਡੀਆਂ ਵਿਚ 61.01 ਲੱਖ ਮੀਟਿ੍ਕ ਟਨ ਦੀ ਖਰੀਦ ਹੋ ਚੁੱਕੀ ਹੈ, ਜਦਕਿ 170 ਲੱਖ ਮੀਟਿ੍ਕ ਟਨ ਆਪਣਾ ਹਿੱਸਾ ਪਾਉਣ ਦੀ ਆਸ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਾਜ ਮੰਡੀ ਮੋਰਿੰਡਾ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ, ਅਦਾਇਗੀਆਂ ਅਤੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ | ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿਚ 'ਗਲੋਬਲ ਵਾਰਮਿੰਗ' ਕਾਰਨ ਮੌਸਮ ਖਰਾਬ ਹੋ ਰਿਹਾ ਹੈ | ਇਸ ਵਾਰ ਮੌਸਮ ਦੀ ਖਰਾਬੀ ਕਾਰਨ ਪੂਰੇ ਪੰਜਾਬ ਵਿਚ ਝੋਨੇ ਦੇ ਝਾੜ ਵਿਚ ਬਹੁਤ ਗਿਰਾਵਟ ਆਈ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਸੂਬੇਦਾਰ ਮੇਵਾ ਸਿੰਘ ਸਕੂਲ ਆਫ਼ ਐਮੀਨੈਂਸ ਮੋਰਿੰਡਾ ਵਿਖੇ ਗਏ ਤਾਂ ਉਥੇ ਉਨ੍ਹਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਕੂਲ ਦੀ ਪੜਾਈ ਅਤੇ ਸਕੂਲ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ | ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਐਸ.ਐਸ.ਪੀ. ਰੋਪੜ੍ਹ ਗੁਲਨੀਤ ਸਿੰਘ ਖੁਰਾਣਾ, ਐੱਸ.ਡੀ.ਐੱਮ. ਮੋਰਿੰਡਾ ਸੁਖਪਾਲ ਸਿੰਘ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਬੰਤ ਸਿੰਘ ਕਲਾਰਾਂ, ਐੱਨ.ਪੀ. ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਸਕਿੰਦਰ ਸਿੰਘ ਸਹੇੜੀ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਚਮਕੌਰ ਸਾਹਿਬ, ਸਕੱਤਰ ਗੁਰਮੀਤ ਸਿੰਘ ਸਿੱਧੂ, ਸਰਬਜਿੰਦਰ ਸਿੰਘ ਮਾਨ, ਬੀ.ਕੇ.ਯੂ. ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਬੀਰਵਿੰਦਰ ਸਿੰਘ ਬੱਲਾਂ, ਸੁਖਵਿੰਦਰ ਸਿੰਘ ਮੁੰਡੀਆਂ ਆਦਿ ਸਮੇਤ ਵੱਡੀ ਗਿਣਤੀ ਵਿਚ ਆੜ੍ਹਤੀ ਅਤੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਐਨ.ਐਚ.ਏ.ਆਈ. ਮੁਆਵਜ਼ਾ ਘੁਟਾਲੇ ਮਾਮਲੇ 'ਚ ਵਿਜੀਲੈਂਸ ਜਾਂਚ ਦੇ ਹੁਕਮ <br/> ਅਗਲੀ ਖ਼ਬਰ ਲੁਧਿਆਣਾ 'ਚ ਪਟਾਕੇ ਬਣਾਉਣ ਵਾਲੇ ਘਰ 'ਚ ਧਮਾਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।