22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਇਤਿਹਾਸਕ ਰਾਮ ਬਾਗ 'ਚ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਨੂੰ ਡਿੱਗਣ ਤੋਂ ਬਚਾਉਣ ਦੀ ਕਾਰਵਾਈ ਸ਼ੁਰੂ <br/>

ਅਜੀਤ ਡੈਸਕ 24-10-2025

ਬੁੱਤ ਹੇਠੋਂ ਜ਼ਮੀਨ ਧਸਣ ਕਰਕੇ ਹਾਲਤ ਹੋ ਚੱੁਕੀ ਖ਼ਸਤਾ
ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ 84 ਏਕੜ ਭੂਮੀ 'ਚ ਲਗਾਏ ਗਏ ਰਾਮ ਬਾਗ 'ਚ 40 ਸਾਲ ਪਹਿਲਾਂ ਸਥਾਪਿਤ ਕੀਤੇ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਦੇ ਹੇਠਾਂ ਤੋਂ ਜ਼ਮੀਨ ਧਸਣ ਦਾ ਮਾਮਲਾ 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਤੋਂ ਬਾਅਦ ਭਾਵੇਂ ਕਿ ਲੰਬੀ ਉਡੀਕ ਤੋਂ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਪਰ ਉਸਾਰੀ ਦੀ ਹਲਕੀ ਰਫ਼ਤਾਰ ਦੇ ਚਲਦਿਆਂ ਉਕਤ ਬੁੱਤ ਦੇ ਡਿੱਗਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ | ਦੱਸਣਯੋਗ ਹੈ ਕਿ ਆਪਣੀ ਪਿਆਰੀ ਘੋੜੀ ਲੇਲੀ 'ਤੇ ਬੈਠੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਬੁੱਤ ਸਥਾਨਕ ਮਜੀਠਾ ਰੋਡ ਚੌਕ 'ਚ ਉੱਚੀ ਜਗ੍ਹਾ 'ਤੇ ਸਥਾਪਿਤ ਕੀਤਾ ਗਿਆ ਹੈ | ਇਸ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਪੰਜਾਬ ਦੇ ਤਤਕਾਲੀ ਰਾਜਪਾਲ ਅਰਜੁਨ ਸਿੰਘ ਨੇ 28 ਜੂਨ, 1985 ਨੂੰ ਅਦਾ ਕੀਤੀ ਸੀ | ਬੁੱਤ ਸਥਾਪਿਤ ਕੀਤੇ ਜਾਣ ਤੋਂ ਪਹਿਲਾਂ ਇਸ ਸਥਾਨ 'ਤੇ ਮਿੱਟੀ ਦੀ ਉੱਚੀ ਪਹਾੜੀ ਹੋਇਆ ਕਰਦੀ ਸੀ ਅਤੇ ਇਸ ਦੇ ਨਾਲ ਹੀ ਪਾਣੀ ਦਾ ਸੂਆ ਵੀ ਹੋਇਆ ਕਰਦਾ ਸੀ | ਸੂਬਾ ਸਰਕਾਰ ਦੇ ਸੰਬੰਧਿਤ ਵਿਭਾਗਾਂ ਦੀ ਇਸ ਸਮਾਰਕ ਪ੍ਰਤੀ ਨਜ਼ਰ-ਅੰਦਾਜ਼ੀ ਅਤੇ ਰੱਖ-ਰਖਾਅ ਦੀ ਘਾਟ ਦੇ ਚਲਦਿਆਂ ਇਸ ਬੁੱਤ ਦੇ ਥੜ੍ਹੇ ਹੇਠਾਂ ਫ਼ਰਸ਼ ਥਾਂ-ਥਾਂ ਤੋਂ ਧਸ ਚੁੱਕਾ ਹੈ ਅਤੇ ਉਥੇ ਡੂੰਘੇ-ਡੂੰਘੇ ਟੋਏ ਪੈ ਚੱੁਕੇ ਹਨ, ਕੰਧਾਂ ਅਤੇ ਫ਼ਰਸ਼ 'ਤੇ ਲਗਾਇਆ ਪੱਥਰ ਵੀ ਟੁੱਟ ਚੁੱਕਾ ਹੈ ਅਤੇ ਇਸ ਬੁੱਤ ਦੇ ਆਸ-ਪਾਸ ਗੰਦਗੀ ਦੇ ਢੇਰ ਲੱਗੇ ਹੋਏ ਹਨ | ਬੁੱਤ ਦੇ ਫ਼ਰਸ਼ ਅਤੇ ਕੰਧਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਵਿਚਾਲੇ ਹੀ ਰੋਕ ਦਿੱਤੇ ਜਾਣ ਕਾਰਨ ਸਮਾਰਕ 'ਚ ਥਾਂ-ਥਾਂ ਮਲਬੇ ਦੇ ਢੇਰ ਲੱਗੇ ਹੋਏ ਹਨ | ਇਸ ਤੋਂ ਇਲਾਵਾ ਬੁੱਤ ਦੇ ਚਾਰੇ ਪਾਸੇ ਉੱਚੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਹਨ | ਇਤਿਹਾਸਕ ਬਾਗ ਦਾ ਅੰਦਰਲਾ ਹਿੱਸਾ ਜੁਆਰੀਆਂ ਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ | ਇਹ ਸਭ ਕਬਜ਼ੇ ਵਿਰਾਸਤੀ ਸਮਾਰਕ ਦੀ ਇਤਿਹਾਸਕ ਦਿੱਖ ਅਤੇ ਖ਼ੂਬਸੂਰਤੀ ਨੂੰ ਵੱਡੀ ਢਾਹ ਲਗਾ ਰਹੇ ਹਨ | ਵਿਰਾਸਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਮਹਾਰਾਜਾ ਦੇ ਬੁੱਤ ਤੇ ਬਾਗ ਦੀ ਮੌਜੂਦਾ ਹਾਲਤ 'ਚ ਸੁਧਾਰ ਲਈ ਕੇਂਦਰ ਸਰਕਾਰ ਦੇ ਪੁਰਾਤਤਵ ਵਿਭਾਗ, ਸੂਬਾ ਸਰਕਾਰ ਦੇ ਸੈਰ-ਸਪਾਟਾ ਵਿਭਾਗ ਅਤੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਸਮਾਰਕ ਦੀ ਮੁਰੰਮਤ ਅਤੇ ਸੁੰਦਰੀਕਰਨ ਦੀ ਕਾਰਵਾਈ ਮਾਹਿਰਾਂ ਤੋਂ ਜੰਗੀ ਪੱਧਰ 'ਤੇ ਮੁਕੰਮਲ ਕਰਵਾਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਕੱਥੂਨੰਗਲ ਵਿਖੇ ਪਹਿਲੇ ਦਿਨ ਵਿਸ਼ਾਲ ਧਾਰਮਿਕ ਸਮਾਗਮਾਂ... ਅਗਲੀ ਖ਼ਬਰ ਪਰਾਲੀ ਨੂੰ ਖਪਾਉਣਾ ਵੱਡੀ ਗਿਣਤੀ ਕਿਸਾਨਾਂ ਲਈ ਬਣਿਆ ਸਿਰਦਰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।