25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰੱਖਿਆ ਮੰਤਰਾਲੇ ਨੇ 79,000 ਕਰੋੜ ਦੇ ਖ਼ਰੀਦ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ <br/>

ਅਜੀਤ ਡੈਸਕ 24-10-2025
ਨਵੀਂ ਦਿੱਲੀ, 23 ਅਕਤੂਬਰ (ਪੀ.ਟੀ.ਆਈ.)-ਭਾਰਤ ਨੇ ਵੀਰਵਾਰ ਨੂੰ ਫੌਜ ਦੀ ਲੜਾਈ ਸਮਰਥਾ ਨੂੰ ਵਧਾਉਣ ਲਈ ਨਾਗ ਮਿਜ਼ਾਈਲਾਂ, ਉਭਰੀ ਜੰਗੀ ਜਹਾਜ਼ਾਂ ਤੇ ਇਲੈਕਟ੍ਰਾਨਿਕ ਖੁਫੀਆ ਤੇ ਨਿਗਰਾਨੀ ਪ੍ਰਣਾਲੀਆਂ ਸਮੇਤ 79,000 ਕਰੋੜ ਰੁਪਏ ਦੇ ਹਥਿਆਰ ਅਤੇ ਫੌਜੀ ਹਾਰਡਵੇਅਰ ਖਰੀਦਣ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ) ਦੀ ਮੀਟਿੰਗ ਵਿਚ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ | ਆਪ੍ਰੇਸ਼ਨ ਸੰਧੂਰ ਤੋਂ ਬਾਅਦ ਖਰੀਦ 'ਤੇ ਇਹ ਦੂਜਾ ਵੱਡਾ ਫੈਸਲਾ ਹੈ | 5 ਅਗਸਤ ਨੂੰ 67,000 ਕਰੋੜ ਰੁਪਏ ਦੇ ਖਰੀਦ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ | ਰੱਖਿਆ ਮੰਤਰਾਲੇ ਨੇ ਕਿਹਾ ਕਿ ਡੀਏਸੀ ਨੇ ਲਗਭਗ 79,000 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਵੱਖ-ਵੱਖ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ | ਭਾਰਤੀ ਜਲ ਸੈਨਾ ਲਈ, ਲੈਂਡਿੰਗ ਪਲੇਟਫਾਰਮ ਡੌਕਸ, 30-ਐਮਐਮ ਨੇਵਲ ਸਰਫੇਸ ਗਨ, ਐਡਵਾਂਸਡ ਲਾਈਟਵੇਟ ਟਾਰਪੀਡੋਜ਼, ਇਲੈਕਟ੍ਰੋ ਆਪਟੀਕਲ ਇਨਫਰਾ-ਰੈੱਡ ਸਰਚ ਐਂਡ ਟ੍ਰੈਕ ਸਿਸਟਮ ਤੇ 76-ਐਮਐਮ ਸੁਪਰ ਰੈਪਿਡ ਗੰਨ ਮਾਊਾਟ ਲਈ ਸਮਾਰਟ ਗੋਲਾ ਬਾਰੂਦ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ ਹੈ | ਮੰਤਰਾਲੇ ਨੇ ਕਿਹਾ ਕਿ ਐਲ.ਪੀ.ਡੀ. ਦੀ ਖਰੀਦ ਜਲ ਸੈਨਾ ਨੂੰ ਫੌਜ ਤੇ ਹਵਾਈ ਸੈਨਾ ਦੇ ਨਾਲ-ਨਾਲ ਉਭਰੀ ਕਾਰਵਾਈਆਂ ਕਰਨ ਵਿਚ ਮਦਦ ਕਰੇਗੀ | ਐਲ.ਪੀ.ਡੀ. ਉਭੀਵੀ ਜੰਗੀ ਜਹਾਜ਼ ਹਨ ਜਿਨ੍ਹਾਂ ਦੀ ਵਰਤੋਂ ਭਾਰੀ ਸਾਜ਼ੋ-ਸਾਮਾਨ ਤੇ ਜ਼ਮੀਨੀ ਫੌਜਾਂ ਨੂੰ ਲਿਜਾਣ ਲਈ ਕੀਤੀ ਜਾਂਦੀ ਹੈ | ਮੰਤਰਾਲੇ ਨੇ ਕਿਹਾ ਕਿ ਐਲ. ਪੀ. ਡੀ. ਦੁਆਰਾ ਪ੍ਰਦਾਨ ਕੀਤੀ ਗਈ ਏਕੀਕਿ੍ਤ ਸਮੁੰਦਰੀ ਸਮਰਥਾ ਜਲ ਸੈਨਾ ਨੂੰ ਸ਼ਾਂਤੀ ਰੱਖਿਅਕ ਕਾਰਜਾਂ, ਮਾਨਵਤਾਵਾਦੀ ਸਹਾਇਤਾ, ਆਫ਼ਤ-ਰਾਹਤ ਉਪਾਅ ਆਦਿ ਕਰਨ ਵਿਚ ਵੀ ਮਦਦ ਕਰੇਗੀ | ਏ. ਐਲ. ਡਬਲਿਊ.ਟੀ. ਦੀ ਸ਼ਮੂਲੀਅਤ, ਜੋਕਿ ਜਲ ਸੈਨਾ ਵਿਗਿਆਨ ਤੇ ਤਕਨੀਕੀ ਪ੍ਰਯੋਗਸ਼ਾਲਾ, ਐਲ.ਪੀ.ਡੀ. ਦੁਆਰਾ ਸਵਦੇਸ਼ੀ ਤੌਰ 'ਤੇ ਵਿਕਸਤ ਕੀਤੀ ਗਈ ਹੈ, ਰਵਾਇਤੀ, ਪ੍ਰਮਾਣੂ ਤੇ ਮਿਡਜੇਟ ਪਣਡੁੱਬੀਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ |

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਐਨ.ਐਚ.ਏ.ਆਈ. ਮੁਆਵਜ਼ਾ ਘੁਟਾਲੇ ਮਾਮਲੇ 'ਚ ਵਿਜੀਲੈਂਸ ਜਾਂਚ ਦੇ ਹੁਕਮ <br/> ਅਗਲੀ ਖ਼ਬਰ ਹਿਮਾਚਲ ਦੇ ਲਾਹੌਲ-ਸਪਿਤੀ 'ਚ ਬਰਫ਼ਬਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।