25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਹਿਮਾਚਲ ਦੇ ਲਾਹੌਲ-ਸਪਿਤੀ 'ਚ ਬਰਫ਼ਬਾਰੀ

ਅਜੀਤ ਡੈਸਕ 24-10-2025
ਸ਼ਿਮਲਾ, 23 ਅਕਤੂਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਦੇ ਉਚ ਪਹਾੜੀ ਇਲਾਕਿਆਂ 'ਚ ਅੱਜ ਦੂਸਰੇ ਦਿਨ ਵੀ ਬਰਫ਼ਬਾਰੀ ਹੋਈ | ਸ਼ਿਮਲਾ 'ਚ ਵੀਰਵਾਰ ਸ਼ਾਮ ਨੂੰ ਸੰਘਣੇ ਕਾਲੇ ਬੱਦਲਾਂ ਦੇ ਛਾ ਜਾਣ ਦੇ ਨਾਲ ਹੀ ਮੀਂਹ ਅਤੇ ਗੜ੍ਹੇ ਪਏ | ਲਾਹੌਲ ਤੇ ਸਪਿਤੀ ਦੇ ਗੋਂਡਲਾ 'ਚ ਬਰਫ਼ਬਾਰੀ ਦੇ ਨਾਲ ਹੀ ਰਾਜ ਦੇ ਕੁਝ ਹਿੱਸਿਆਂ 'ਚ ਹਲਕਾ ਮੀਂਹ ਪਿਆ | ਮੰਡੀ 'ਚ 16 ਮਿਲੀਮੀਟਰ, ਸ਼ਿਮਲਾ 'ਚ 11 ਮਿਲੀਮੀਟਰ, ਜੋਤ 'ਚ 6 ਮਿਲੀਮੀਟਰ, ਭੁੰੂਤਰ ਤੇ ਨਾਰਕੰਡਾ 'ਚ 5-5 ਮਿਲੀਮੀਟਰ, ਕੋਠੀ 'ਚ 3 ਮਿਲੀਮੀਟਰ ਅਤੇ ਕਸੌਲ ਤੇ ਜੁਬਰਹੱਟੀ 'ਚ 2-2 ਮਿਲੀਮੀਟਰ ਮੀਂਹ ਪਿਆ | ਮੌਸਮ ਵਿਭਾਗ ਨੇ ਕਿਹਾ ਕਿ 27 ਅਕਤੂਬਰ ਤੋਂ ਪੱਛਮੀ ਗੜਬੜੀ ਪੱਛਮੀ ਹਿਮਾਲਿਆ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ | ਲਾਹੌਲ ਅਤੇ ਸਪਿਤੀ 'ਚ ਕੁਕੁਮਸੇਰੀ ਰਾਤ ਨੂੰ ਸਭ ਤੋਂ ਠੰਡਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 0.3 ਡਿਗਰੀ ਰਿਹਾ, ਇਸ ਤੋਂ ਬਾਅਦ ਤਾਬੋ 'ਚ ਤਾਪਮਾਨ 2.5 ਡਿਗਰੀ ਰਿਹਾ, ਜਦੋਂ ਕਿ ਊਨਾ ਦਿਨ ਵੇਲੇ ਸਭ ਤੋਂ ਗਰਮ ਰਿਹਾ, ਜਿਥੇ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਰਿਹਾ |

ਪਿਛਲੀ ਖ਼ਬਰ ਰੱਖਿਆ ਮੰਤਰਾਲੇ ਨੇ 79,000 ਕਰੋੜ ਦੇ ਖ਼ਰੀਦ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ <br/> ਅਗਲੀ ਖ਼ਬਰ ਮਨੀਸ਼ ਸ਼ਰਮਾ ਯੂਥ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।