ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵੀਰਵਾਰ ਨੂੰ ਪਾਰਟੀ ਨੇਤਾ ਮਨੀਸ਼ ਸ਼ਰਮਾ ਨੂੰ ਭਾਰਤੀ ਯੁਵਾ ਕਾਂਗਰਸ (ਆਈ.ਵਾਈ.ਸੀ.) ਦਾ ਨਵਾਂ ਇੰਚਾਰਜ ਨਿਯੁਕਤ ਕੀਤਾ | ਆਈ.ਵਾਈ.ਸੀ. ਦੇ ਬਾਹਰ ਜਾਣ ਵਾਲੇ ਇੰਚਾਰਜ ਕਿ੍ਸ਼ਨਾ ਅੱਲਾਵਾਰੂ, ਇਸ ਸਮੇਂ ਬਿਹਾਰ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਹਨ, ਜਿੱਥੇ ਵਿਧਾਨ ਸਭਾ ਚੋਣਾਂ 6 ਤੇ 11 ਨਵੰਬਰ ਨੂੰ ਦੋ ਪੜਾਵਾਂ ਵਿਚ ਹੋਣੀਆਂ ਹਨ | ਕਾਂਗਰਸ ਪ੍ਰਧਾਨ ਨੇ ਮਨੀਸ਼ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਭਾਰਤੀ ਯੁਵਾ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਹੈ | ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਇੱਕ ਬਿਆਨ ਵਿਚ ਕਿਹਾ ਕਿ ਪਾਰਟੀ ਕਿ੍ਸ਼ਨਾ ਅੱਲਾਵਾਰੂ ਦੇ ਯੋਗਦਾਨ ਦੀ ਕਦਰ ਕਰਦੀ ਹੈ |