ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਜਲ ਸੈਨਾ ਦੀ ਦਿ੍ੜਤਾ ਅਤੇ ਪ੍ਰਭਾਵਸ਼ਾਲੀ ਤਾਇਨਾਤੀ ਨੇ ਪੂਰੀ ਦੁਨੀਆ ਨੂੰ ਭਾਰਤ ਦੀ ਸਮੁੰਦਰੀ ਸ਼ਕਤੀ ਦਾ ਅਹਿਸਾਸ ਕਰਵਾਇਆ | ਉਨ੍ਹਾਂ ਕਿਹਾ ਕਿ ਜਲ ਸੈਨਾ ਦੀ ਰੋਕਥਾਮ ਸਮਰੱਥਾ ਨੇ ਪਾਕਿਸਤਾਨ ਨੂੰ ਆਪਣੀਆਂ ਬੰਦਰਗਾਹਾਂ ਤੱਕ ਸੀਮਤ ਰਹਿਣ ਲਈ ਮਜਬੂਰ ਕਰ ਦਿੱਤਾ | ਰੱਖਿਆ ਮੰਤਰੀ ਅੱਜ ਜਲ ਸੈਨਾ ਕਮਾਂਡਰਾਂ ਦੀ ਇਕ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਭਾਰਤ ਦੀ ਸਮਰੱਥਾ ਦਾ ਪ੍ਰਤੀਕ ਸੀ ਅਤੇ ਇਕ ਸੰਦੇਸ਼ ਸੀ ਕਿ ਭਾਰਤ ਹਰ ਚੁਣÏਤੀ ਦਾ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ | ਉਨ੍ਹਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਉੱਤਰੀ ਅਰਬ ਸਾਗਰ ਵਿਚ ਆਪਣੇ ਏਅਰਕ੍ਰਾਫਟ ਕੈਰੀਅਰ ਬੈਟਲ ਗਰੁੱਪ, ਪਣਡੁੱਬੀਆਂ ਅਤੇ ਜਲ ਸੈਨਾ ਦੇ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਤਾਇਨਾਤ ਕਰ ਦਿੱਤਾ | ਜਲ ਸੈਨਾ ਸਮੁੰਦਰ ਜਾਂ ਜ਼ਮੀਨ 'ਤੇ ਚੁਣੇ ਹੋਏ ਟੀਚਿਆਂ 'ਤੇ, ਇੱਥੋਂ ਤੱਕ ਕਿ ਕਰਾਚੀ ਤੱਕ, ਜੇਕਰ ਲੋੜ ਪਈ ਤਾਂ ਸਟੀਕ ਹਮਲੇ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ |
'ਆਪ੍ਰੇਸ਼ਨ ਸੰਧੂਰ' ਦੌਰਾਨ ਜਲ ਸੈਨਾ ਨੇ ਆਪਣੇ ਦਮ 'ਤੇ ਪਾਕਿਸਤਾਨ ਨੂੰ ਬੰਦਰਗਾਹ 'ਤੇ ਹੀ ਰੋਕਿਆ-ਰਾਜਨਾਥ <br/>
ਅਜੀਤ ਡੈਸਕ
24-10-2025