03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲੁਧਿਆਣਾ 'ਚ ਸੀ.ਬੀ.ਆਈ. ਵਲੋਂ ਛਾਪੇਮਾਰੀ

ਅਜੀਤ ਡੈਸਕ 05-11-2025
ਲੁਧਿਆਣਾ, 4 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਗੋਧਾ ਕਾਲੋਨੀ ਵਿਚ ਅੱਜ ਸਵੇਰੇ ਸੀ.ਬੀ.ਆਈ. ਦੀ ਟੀਮ ਵਲੋਂ ਇਕ ਕਾਰੋਬਾਰੀ ਦੇ ਘਰ 'ਚ ਛਾਪਾਮਾਰੀ ਕੀਤੀ ਗਈ ਜੋ ਕਿ ਦੇਰ ਸ਼ਾਮ ਤੱਕ ਚੱਲਦੀ ਰਹੀ | ਜਾਣਕਾਰੀ ਅਨੁਸਾਰ ਕੋਈ ਵੀ ਅਧਿਕਾਰੀ ਇਸ ਸੰਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਸੀ ਪਰ ਸੂਤਰਾਂ ਅਨੁਸਾਰ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਇਹ ਛਾਪਾਮਾਰੀ ਕੀਤੀ ਗਈ ਹੈ | ਉਕਤ ਕਾਰੋਬਾਰੀ ਦਾ ਕਾਰਾਂ ਦੀ ਖਰੀਦੋ ਫਰੋਖਤ ਦਾ ਕੰਮ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਉਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਸੰਬੰਧ ਦੱਸੇ ਜਾ ਰਹੇ ਸਨ | ਸੀ.ਬੀ.ਆਈ. ਨੂੰ ਭੁੱਲਰ ਦੀ ਪੁੱਛ ਪੜਤਾਲ ਦੌਰਾਨ ਇਸ ਕਾਰੋਬਾਰੀ ਨਾਲ ਉਨ੍ਹਾਂ ਦੇ ਸੰਬੰਧਾਂ ਦਾ ਖੁਲਾਸਾ ਹੋਇਆ ਸੀ, ਜਿਸ ਆਧਾਰ 'ਤੇ ਇਹ ਛਾਪਾਮਾਰੀ ਕੀਤੀ ਗਈ ਦੱਸੀ ਜਾ ਰਹੀ ਹੈ | ਸੀ.ਬੀ.ਆਈ. ਵਲੋਂ ਕੁੱਝ ਦਸਤਾਵੇਜ਼ ਵੀ ਉਥੋਂ ਕਬਜ਼ੇ ਵਿਚ ਲੈ ਲਏ ਹਨ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਲਫ਼ਨਾਮੇ ਦੀ ਸ਼ਰਤ ਨੂੰ ਲਿਆ ਵਾਪਸ <br/> ਅਗਲੀ ਖ਼ਬਰ ਅਧਿਆਤਮ ਵਿਚ ਕਰਮ ਦਾ ਸੰਤੁਲਨ ਜ਼ਰੂਰੀ-ਮਾਤਾ ਸੁਦੀਕਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।