03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਲਫ਼ਨਾਮੇ ਦੀ ਸ਼ਰਤ ਨੂੰ ਲਿਆ ਵਾਪਸ <br/>

ਅਜੀਤ ਡੈਸਕ 05-11-2025
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਚੰਡੀਗੜ੍ਹ ਨੇ ਵਿਵਾਦਪੂਰਨ ਹਲਫ਼ਨਾਮਾ ਵਾਪਸ ਲੈਣ ਦੀ ਸ਼ਰਤ ਨੂੰ ਮੰਨ ਲਿਆ ਹੈ | ਇਸ ਤੋਂ ਪਹਿਲਾ ਉਪ ਕੁਲਪਤੀ ਦਫ਼ਤਰ ਵਿਚ ਸ਼ਾਮੀ ਹੋਈ ਮੀਟਿੰਗ ਵਿਚ ਹਲਫ਼ਮਾਨੇ 'ਤੇ ਵਿਚਾਰ ਕਰਕੇ ਵਿਦਿਆਰਥੀਆਂ ਦੇ ਹੱਕ ਵਿਚ ਫ਼ੈਸਲਾ ਲਿਆ ਗਿਆ | ਇਸ ਹਲਫ਼ਨਾਮੇ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਸਾਬਕਾ ਉਪ-ਪ੍ਰਧਾਨ ਅਰਚਿਤ ਗਰਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ | ਪਟੀਸ਼ਨ ਵਿਚ ਦਲੀਲ ਦਿੱਤੀ ਗਈ ਸੀ ਕਿ ਇਹ ਹਲਫ਼ਨਾਮਾ ਗੈਰ-ਸੰਵਿਧਾਨਕ ਹੈ ਅਤੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 19(1)(ਏ) ਅਤੇ 19(1)(ਬੀ) ਅਧੀਨ ਗਾਰੰਟੀਸ਼ੁਦਾ ਬੋਲਣ, ਪ੍ਰਗਟਾਵੇ ਅਤੇ ਸ਼ਾਂਤੀਪੂਰਨ ਇਕੱਠ ਦੀ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ | ਹਲਫ਼ਨਾਮੇ ਵਿਰੋਧੀ ਫ਼ਰੰਟ ਦੇ ਬੈਨਰ ਹੇਠ ਸਾਰੇ ਵਿਭਾਗਾਂ ਦੇ ਵਿਦਿਆਰਥੀ ਆਪਣੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਇੱਕਜੁੱਟ ਹੋਏ | ਇਸ ਮੌਕੇ ਤੇ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਵੀ ਵਿਦਿਆਰਥੀਆਂ ਨੂੰ ਆਪਣਾ ਸਮਰਥਨ ਦਿੱਤਾ | ਦੱਸਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਜਰਨਲ ਸਕੱਤਰ ਅਭਿਸੇਕ ਡਾਗਰ ਨੇ ਨਵੇਂ ਵਿਦਿਆਰਥੀਆਂ ਤੋਂ ਲੈਣ ਵਾਲੇ ਹਲਫ਼ਨਾਮੇ ਨੂੰ ਵਾਪਸ ਕਰਾਉਣ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ | ਜਿਸ ਦਾ ਅੱਜ 7ਵਾਂ ਦਿਨ ਸੀ |

ਪਿਛਲੀ ਖ਼ਬਰ ਪਿੱਕਅਪ ਗੱਡੀ ਦੇ ਚਾਲਕ ਵਲੋਂ ਰੋਡਵੇਜ਼ ਬੱਸ ਚਾਲਕ 'ਤੇ ਹਮਲਾ, ਮੌਤ ਅਗਲੀ ਖ਼ਬਰ ਲੁਧਿਆਣਾ 'ਚ ਸੀ.ਬੀ.ਆਈ. ਵਲੋਂ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।