21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬਾਲੀਵੁੱਡ ਦੇ 'ਹੀ-ਮੈਨ' ਧਰਮਿੰਦਰ ਦੇ ਦਿਹਾਂਤ 'ਤੇ ਨਿਰਮਾਤਾ, ਨਿਰਦੇਸ਼ਕਾਂ, ਅਦਾਕਾਰਾਂ ਤੇ ਹੋਰ ਫ਼ਨਕਾਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 25-11-2025
ਚੰਡੀਗੜ੍ਹ 24 ਨਵੰਬਰ (ਅਜਾਇਬ ਸਿੰਘ ਅÏਜਲਾ)-ਬਾਲੀਵੁੱਡ ਦੇ 'ਹੀ-ਮੈਨ' ਵਜੋਂ ਜਾਣੇ ਜਾਂਦੇ ਰਹੇ ਅਭਿਨੇਤਾ ਧਰਮਿੰਦਰ ਦੇ ਅੱਜ ਇਸ ਫ਼ਾਨੀ ਦੁਨੀਆ ਤੋਂ ਅਲਵਿਦਾ ਕਹਿ ਜਾਣ 'ਤੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਫ਼ਿਲਮ ਨਿਰਮਾਤਾ, ਨਿਰਦੇਸ਼ਕਾਂ, ਅਦਾਕਾਰਾਂ ਤੇ ਹੋਰ ਫ਼ਨਕਾਰਾਂ ਵਲੋਂ ਧਰਮਿੰਦਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਅਦਾਕਾਰਾ ਪ੍ਰੀਤੀ ਸਪਰੂ ਨੇ ਕਿਹਾ ਹੈ ਕਿ ਧਰਮਿੰਦਰ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਨੇਕ ਦਿਲ ਇਨਸਾਨ ਸੀ ਤੇ ਉਹ ਠੰਢੇ ਸੁਭਾਅ ਦੇ ਮਾਲਕ ਸਨ | ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੰਜਾਬ ਨੂੰ ਧਰਮਿੰਦਰ 'ਤੇ ਬਹੁਤ ਮਾਣ ਰਿਹਾ ਹੈ ਤੇ ਰਹੇਗਾ ਵੀ | ਗੱੁਗੂ ਗਿੱਲ ਨੇ ਕਿਹਾ ਕਿ ਧਰਮ ਜੀ ਨਾਲ ਉਨ੍ਹਾਂ ਨੂੰ ਆਪਣੀ ਫ਼ਿਲਮ 'ਪੁੱਤ ਜੱਟਾਂ ਦੇ' ਜਰੀਏ ਇਕ ਪਰਿਵਾਰਕ ਮੈਂਬਰ ਵਜੋਂ ਵਿਚਰਨ ਦਾ ਮੌਕਾ ਮਿਲਿਆ ਜੋ ਲੰਮੇ ਸਮੇਂ ਤੱਕ ਉਸੇ ਸਤਿਕਾਰ 'ਤੇ ਮਾਣ ਨਾਲ ਨਿਭਦਾ ਰਿਹਾ | ਹੋਬੀ ਧਾਲੀਵਾਲ ਦਾ ਕਹਿਣਾ ਕਿ ਉਹ ਪੰਜਾਬੀ ਫ਼ਿਲਮਾਂ ਦੇ ਅਦਾਕਾਰਾਂ ਨੂੰ ਪਿਆਰ ਭਰੀ ਨਿੱਘ ਦੇ ਕੇ ਹਮੇਸ਼ਾ ਉਨ੍ਹਾਂ ਦਾ ਹੌਸਲਾ ਵਧਾਉਂਦੇ ਰਹੇ ਹਨ | ਇਸ ਦੇ ਨਾਲ ਹੀ ਨਿਰਮਾਤਾ, ਨਿਰਦੇਸ਼ਕ ਇਕਬਾਲ ਢਿੱਲਾੋ, ਪੰਜਾਬੀ ਲੋਕ ਗਾਇਕ ਕਲਾ ਮੰਚ ਚੰਡੀਗੜ੍ਹ ਦੇ ਪ੍ਰਧਾਨ ਤੇ ਗਾਇਕ ਹਰਦੀਪ, ਸਤਿੰਦਰ ਸੱਤੀ, ਗਾਇਕਾ ਸੁੱਖੀ ਬਰਾੜ, ਗੁਰਦਾਸ ਮਾਨ, ਹਰਭਜਨ ਮਾਨ, ਬੱਬੂ ਮਾਨ, ਗਿੱਪੀ ਗਰੇਵਾਲ, ਦੇਵ ਖਰੌੜ, ਸਤਿੰਦਰ ਸਰਤਾਜ, ਨਵ ਬਾਜਵਾ, ਸ਼ਵਿੰਦਰ ਮਾਹਲ, ਜਸਵੀਰ ਜੱਸੀ, ਡਾ. ਰਣਜੀਤ, ਮਲਕੀਤ ਰੌਣੀ, ਸਤਵੰਤ ਕੌਰ, ਦਿਲਜੋਤ ਕੌਰ,ਪਰਮਵੀਰ, ਬੀ.ਬੀ. ਵਰਮਾ, ਪੱਲੂ, ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ, ਸ਼ਮਸ਼ੇਰ ਸੰਧੂ ਭੱਟੀ, ਹਰਪ੍ਰੀਤ ਸਿੰਘ ਸੇਖੋਂ, ਬਲਜੀਤ ਫਿੱਡਿਆਂ ਵਾਲਾ, ਅਨੂਪ ਕੁਮਾਰ, ਸੰਗੀਤਕਾਰ ਸਚਿਨ ਆਹੂਜਾ, ਨਿਰਮਾਤਾ ਤੇ ਅਦਾਕਾਰ ਦਰਸ਼ਨ ਅÏਲਖ, ਪ੍ਰਭਸ਼ਰਨ ਸਿੰਘ ,ਵਿੱਕੀ ਮੋਦੀ, ਗਾਇਕ ਪੰਮੀ ਬਾਈ, ਰਾਜ ਤਿਵਾੜੀ ਪਟਿਆਲਾ, ਨਛੱਤਰ ਗਿੱਲ, ਭਿੰਦਾ ਅÏਜਲਾ,ਸਤਵਿੰਦਰ ਬੁੱਗਾ, ਜਗਤਾਰ ਜੱਗਾ, ਬਾਈ ਅਮਰਜੀਤ, ਭੁਪਿੰਦਰ ਬੱਬਲ, ਮਨੀ ਅÏਜਲਾ, ਕੁਲਵੀਰ ਸੈਣੀ, ਬਾਬੂ ਚੰਡੀਗੜ੍ਹੀਆ, ਜੀ. ਖਾਨ , ਜੈਸਮੀਨ ਅਖ਼ਤਰ, ਜਸਪ੍ਰੀਤ ਸਿੰਘ ਜੱਸੀ ਸਮਾਣਾ, ਸਰਬੰਸ ਪ੍ਰਤੀਕ ਨੇ ਜਿੱਥੇ ਦੁੱਖ ਦਾ ਇਜ਼ਹਾਰ ਕੀਤਾ ਉੱਥੇ ਪੰਜਾਬੀ ਕਲਚਰ ਤੇ ਵੈੱਲਫੇਅਰ ਸੋਸਾਇਟੀ ਦੇ ਸੰਸਥਾਪਕ ਫੂਲਰਾਜ ਸਿੰਘ, ਪੰਜ ਦਰਿਆ ਸੱਭਿਆਚਾਰਕ ਮੰਚ ਦੇ ਪ੍ਰਧਾਨ ਲੱਖਾ ਸਿੰਘ, ਪੰਜਾਬੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹਪੁਰ, ਨਿਰਦੇਸ਼ਕ ਤੇ ਅਦਾਕਾਰ ਡੈਵੀ ਸਿੰਘ, ਕੁਲਵੰਤ ਗਿੱਲ, ਨਿਰੰਜਣ ਲਹਿਲ, ਸੁਖਜੀਤ ਸੁੱਖੀ ਕੁਰਾਲੀ ,ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਮਨਮੋਹਨ ਸਿੰਘ ਦਾਊ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ, ਗਗਨਦੀਪ ਕੌਰ, ਐਡਵੋਕੇਟ ਰਵਿੰਦਰ ਰੀਤ, ਰਮਨਜੀਤ ਰਮਣੀਕ, ਡਾ. ਅਵਤਾਰ ਸਿੰਘ ਪਤੰਗ , ਡਾ. ਰੇਖਾ ਗੁਪਤਾ, ਸਿਮਰਜੀਤ ਗਰੇਵਾਲ, ਦਵਿੰਦਰ ਢਿੱਲੋ, ਜੀ.ਐਸ. ਮਾਵੀ ਆਦਿ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਵਿਰਾਸਤ-ਏ-ਖ਼ਾਲਸਾ ਯਾਦਗਾਰ ਵਿਖੇ ਸ਼ਾਨਦਾਰ ਡਰੋਨ ਸ਼ੋਅ <br/> ਅਗਲੀ ਖ਼ਬਰ ਸੋਨਾਲਿਕਾ ਨੇ ਐਗਰੋਵਿਜ਼ਨ 2025 ਵਿਖੇ ਸੀ.ਐਨ.ਜੀ./ਸੀ.ਬੀ.ਜੀ. ਟਰੈਕਟਰ ਪ੍ਰਦਰਸ਼ਿਤ ਕਰ ਕੇ ਟਿਕਾਊ ਖੇਤੀ 'ਚ ਨਵੇਂ ਯੁੱਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।