05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਿ੍ਟਿਸ਼ ਹਾਈ ਕਮਿਸ਼ਨਰ ਜੇਨ ਮੈਰੀਅਟ ਨੇ ਕੀਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ <br/>

ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਬਿ੍ਟਿਸ਼ ਹਾਈ ਕਮਿਸ਼ਨ ਦੀ ਹਾਈ ਕਮਿਸ਼ਨਰ ਜੇਨ ਮੈਰੀਅਟ ਨੇ ਆਪਣੇ ਸਹਾਇਕ ਅਮਲੇ ਨਾਲ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ | ਉੱਥੇ ਪਹੁੰਚਣ 'ਤੇ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਤਾਰਾ ਸਿੰਘ ਆਦਿ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਹਾਈ ਕਮਿਸ਼ਨਰ ਨੇ ਗੁਰਦੁਆਰਾ ਸਾਹਿਬ ਵਿਖੇ ਪਵਿੱਤਰ ਪੰਜੇ ਦੇ ਨਿਸ਼ਾਨ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ 'ਚ ਵੀ ਸ਼ਾਮਿਲ ਹੋਈ | ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਜੇਨ ਮੈਰੀਅਟ ਨੇ ਸਿਰਫ਼ ਗੁਰਦੁਆਰਾ ਸਾਹਿਬ ਵਿਖੇ ਪੰਗਤ 'ਚ ਬੈਠਕ ਕੇ ਲੰਗਰ ਹੀ ਛਕਿਆ, ਸਗੋਂ ਖ਼ੁਦ ਲੰਗਰ ਦੀ ਸੇਵਾ ਵੀ ਕੀਤੀ |

ਪਿਛਲੀ ਖ਼ਬਰ ਸਰੋਂ੍ਹ ਤੇ ਕਣਕ ਦੀ ਫ਼ਸਲ 'ਚ 'ਗੁੱਲੀ-ਡੰਡਾ' ਨਦੀਨ ਦੇ ਜ਼ਬਰਦਸਤ ਪਸਾਰੇ ਨੇ 'ਫ਼ਸਲੀ ਵਿਭਿੰਨਤਾ ਨੂੰ ਲਗਾਇਆ ਗ੍ਰਹਿਣ'... ਅਗਲੀ ਖ਼ਬਰ ਮਾਤਾ ਜੋਗਿੰਦਰ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।