05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇ ਚੀਫ ਜਸਟਿਸ ਸੂਰਿਆਕਾਂਤ <br/>

ਅਜੀਤ ਡੈਸਕ 23-12-2025

ਆਦਮਪੁਰ (ਜਲੰਧਰ), 22 ਦਸੰਬਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ 'ਤੇ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਪਹੁੰਚੇ | ਉਨ੍ਹਾਂ ਦੇ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਡੀ.ਸੀ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ, ਡੀ.ਆਈ.ਜੀ ਨਵੀਨ ਸਿੰਘਲਾ ਨੇ ਸਵਾਗਤ ਕੀਤਾ | ਇਸ ਮੌਕੇੇ ਰਾਹੂਲ ਅਜ਼ਾਦ ਸੀ.ਜੀ.ਐਮ, ਮੈਡਮ ਹਰਪ੍ਰੀਤ ਕੌਰ ਏ.ਸੀ.ਐਮ. ਜਲੰਧਰ, ਐਸ.ਡੀ.ਐਮ ਵਿਵੇਕ ਕੁਮਾਰ ਮੋਦੀ, ਚੰਦਰਸ਼ੇਖਰ ਹਾਈ ਕੋਰਟ ਚੰਡੀਗੜ੍ਹ, ਡੀ.ਐਸ.ਪੀ ਰਾਜੀਵ ਕੁਮਾਰ, ਨਾਇਬ ਤਹਿਸੀਲਦਾਰ ਹਰਜਿੰਦਰਜੀਤ ਸਿੰਘ ਮੌਜੂਦ ਸਨ | ਇਸ ਮੌਕੇੇ ਪੁਲਿਸ ਵਿਭਾਗ ਵਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ | ਚੀਫ਼ ਜਸਟਿਸ ਸੂਰਿਆਕਾਂਤ ਆਪਣੇ ਨਿੱਜੀ ਦੌਰੇ 'ਤੇ ਹਨ | ਆਦਮਪੁਰ ਸਿਵਲ ਹਵਾਈ ਅੱਡੇ 'ਤੇ ਕੁਝ ਦੇਰ ਲਈ ਵੀ ਰੁਕੇ ਜਿਥੇ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਅਤੇ ਉਨ੍ਹਾਂ ਦੀ ਟੀਮ ਵਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਉਹ ਹੁਸ਼ਿਆਰਪੁਰ ਲਈ ਰਵਾਨਾ ਹੋ ਗਏ |

ਪਿਛਲੀ ਖ਼ਬਰ ਸੂਬੇ ਨੂੰ ਸੀਡ ਕੈਪੀਟਲ ਵਜੋਂ ਸਥਾਪਤ ਕਰਨ ਲਈ ਪੰਜਾਬ ਤੇ ਇਜ਼ਰਾਈਲ ਕਰਨਗੇ ਰਣਨੀਤਕ ਖੇਤੀਬਾੜੀ ਭਾਈਵਾਲੀ <br/> ਅਗਲੀ ਖ਼ਬਰ ਗੌਰਵ ਕਰਾਟੇ ਕਲੱਬ ਦੇ ਤਿੰਨ ਖਿਡਾਰੀ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।