05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੌਰਵ ਕਰਾਟੇ ਕਲੱਬ ਦੇ ਤਿੰਨ ਖਿਡਾਰੀ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਲਈ ਰਵਾਨਾ <br/>

ਗੋਰਵ ਕਰਾਟੇ ਕਲੱਬ ਸ਼ਾਹਕੋਟ ਦੇ ਖਿਡਾਰੀਆਂ ਨੂੰ ਵੁਸ਼ੂ ਚੈਂਪੀਅਨਸ਼ਿਪ ਲਈ ਰਵਾਨਾ ਕਰਦੇ ਵੁਸ਼ੂ ਕੋਚ ਗੌਰਵ ਸ਼ਰਮਾ | ਤਸਵੀਰ : ਸੁਖਦੀਪ ਸਿੰਘ <br/> 23-12-2025
ਸ਼ਾਹਕੋਟ, 22 ਦਸੰਬਰ (ਸੁਖਦੀਪ ਸਿੰਘ)-ਗੌਰਵ ਕਰਾਟੇ ਕਲੱਬ ਸ਼ਾਹਕੋਟ ਦੇ ਤਿੰਨ ਖਿਡਾਰੀ ਵੁਸ਼ੂ ਖੇਡ ਦੇ ਹੋਣ ਵਾਲੇ ਫੈਡਰੇਸ਼ਨ ਕੱਪ ਲਈ ਰਵਾਨਾ ਹੋਏ | ਇਸ ਸੰਬੰਧੀ ਵੁਸ਼ੂ ਕੋਚ ਗੌਰਵ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਲਵਲੀ ਯੂਨੀਵਰਸਿਟੀ 'ਚ ਪੰਜਾਬ ਸਟੇਟ ਟੂਰਨਾਮੈਂਟ ਹੋਇਆ ਸੀ, ਜਿਸ 'ਚ ਸਾਡੇ ਕਲੱਬ ਦੇ ਤਿੰਨ ਖਿਡਾਰੀਆਂ ਨੇ ਸੋਨ ਤਗਮੇ ਜਿੱਤ ਕੇ ਛੱਤੀਸਗੜ੍ਹ ਵਿਖੇ ਹੋਣ ਵਾਲੇ ਨੈਸ਼ਨਲ ਫੈਡਰੇਸ਼ਨ ਕੱਪ ਲਈ ਪੰਜਾਬ ਟੀਮ 'ਚ ਆਪਣੀ ਜਗ੍ਹਾ ਬਣਾ ਲਈ ਸੀ | ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਲਈ ਖਿਡਾਰੀਆਂ ਨੂੰ ਰਵਾਨਾ ਕਰਨ ਮੌਕੇ ਨੈਸ਼ਨਲ ਪੱਧਰ 'ਤੇ ਤਗਮੇ ਜਿੱਤ ਕੇ ਲਿਆਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਦੱਸਿਆ ਕਿ ਗੋਕੁਲ ਤੇ ਗੀਤਾਂਸ਼ ਮਲਹੋਤਰਾ ਵੁਸ਼ੂ ਖੇਡ ਦੇ ਤਾਲੂ ਈਵੈਂਟ 'ਚ ਪੰਜਾਬ ਵਲੋਂ ਭਾਗ ਲੈਣਗੇ, ਜਦ ਕਿ ਕੋਮਲਪ੍ਰੀਤ ਕੌਰ 65 ਕਿੱਲੋ ਭਾਰ ਵਰਗ 'ਚ ਪੰਜਾਬ ਟੀਮ ਵਲੋਂ ਫਾਈਟ ਖੇਡੇਗੀ |

ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇ ਚੀਫ ਜਸਟਿਸ ਸੂਰਿਆਕਾਂਤ <br/> ਅਗਲੀ ਖ਼ਬਰ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਜਥੇ. ਕਲਿਆਣ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।