11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅੰਧੇਰਾ ਛੱਟੇਗਾ, ਸੂਰਜ ਨਿਕਲੇਗਾ, ਪੰਜਾਬ 'ਚ ਵੀ ਖਿੱਲੇਗਾ 'ਕਮਲ'–ਅਸ਼ਵਨੀ ਸ਼ਰਮਾ <br/>

ਅਜੀਤ ਡੈਸਕ 26-12-2025

ਚੰਡੀਗੜ੍ਹ, 25 ਦਸੰਬਰ (ਸੰਦੀਪ ਕੁਮਾਰ ਮਾਹਨਾ)–ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪੇ੍ਰਰਨਾ ਸਰੋਤ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਪੁਸ਼ਪਾਂਜਲੀ ਭੇਟ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਟਲ ਜੀ ਨੇ ਰਾਜਨੀਤੀ 'ਚ ਸਿਧਾਂਤਾਂ ਅਤੇ ਆਦਰਸ਼ਾਂ ਦੀ ਅਜਿਹੀ ਮਿਸਾਲ ਕਾਇਮ ਕੀਤੀ, ਜੋ ਅੱਜ ਵੀ ਉਨ੍ਹੀਂ ਹੀ ਪ੍ਰਸੰਗਕ ਹੈ ਜਿੰਨੀ ਆਪਣੇ ਸਮੇਂ ਵਿਚ ਸੀ | ਇਸ ਮੌਕੇ ਪੰਜਾਬ ਭਾਜਪਾ ਦੇ ਸੰਗਠਨ ਮਹਾ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ, ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਸਹਿ ਖ਼ਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ, ਲੀਗਲ ਸੈਲ ਦੇ ਸੂਬਾ ਮੁਖੀ ਐਡਵੋਕੇਟ ਐਨ ਕੇ ਵਰਮਾ, ਮੁਹਾਲੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ 'ਤੇ ਹੋਰ ਮੌਜੂਦ ਸਨ | ਉਨ੍ਹਾਂ ਕਿਹਾ ਕਿ ਅਟਲ ਜੀ ਸਿਰਫ਼ ਭਾਜਪਾ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਨਾਗਰਿਕਾਂ ਲਈ ਆਦਰਸ਼ ਪੁਰਸ਼ ਹਨ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਹਰੇਕ ਵਰਕਰ ਲਈ ਅਟਲ ਜੀ ਦਾ ਸੰਦੇਸ਼ ਖ਼ਾਸ ਮਹੱਤਵ ਰੱਖਦਾ ਹੈ 'ਅੰਧੇਰਾ ਛੱਟੇਂਗਾ, ਸੂਰਜ ਨਿਕਲੇਗਾ, ਪੰਜਾਬ 'ਚ ਵੀ ਕਮਲ ਖਿੱਲੇਗਾ |'

ਪਿਛਲੀ ਖ਼ਬਰ ਐਸ. ਜੀ. ਪੀ. ਸੀ. 328 ਸਰੂਪਾਂ ਦੇ ਮਸਲੇ 'ਤੇ ਰਾਜਨੀਤੀ ਕਰਨ ਦੀ ਬਜਾਏ ਦੋਸ਼ੀਆਂ 'ਤੇ ਕਾਰਵਾਈ ਲਈ ਸਰਕਾਰ ਦਾ ਸਹਿਯੋਗ ਕਰ... ਅਗਲੀ ਖ਼ਬਰ ਨਵੀਂ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।