25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿਛਲੇ 2 ਸਾਲਾਂ 'ਚ 5,000 ਡਾਕਟਰ ਤੇ 11,000 ਇੰਜੀਨੀਅਰਾਂ ਨੇ ਪਾਕਿ ਤੋਂ ਕੀਤੀ ਹਿਜਰਤ <br/>

ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਮਾੜੀ ਆਰਥਿਕ ਸਥਿਤੀ, ਰਾਜਨੀਤਿਕ ਅਸਥਿਰਤਾ ਅਤੇ ਰੁਜ਼ਗਾਰ ਦੀ ਘਾਟ ਵੱਡੀ ਗਿਣਤੀ 'ਚ ਪੜ੍ਹੇ-ਲਿਖੇ ਅਤੇ ਹੁਨਰਮੰਦ ਪਾਕਿਸਤਾਨੀਆਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਰਹੀ ਹੈ | ਪਾਕਿਸਤਾਨ ਦੇ ਬਿਊਰੋ ਆਫ਼ ਇਮੀਗ੍ਰੇਸ਼ਨ ਐਂਡ ਓਵਰਸੀਜ਼ ਇੰਪਲਾਇਮੈਂਟ ਦੀ ਇਕ ਰਿਪੋਰਟ ਦੇ ਅਨੁਸਾਰ ਪਿਛਲੇ 24 ਮਹੀਨਿਆਂ 'ਚ 5,000 ਡਾਕਟਰ, 11,000 ਇੰਜੀਨੀਅਰ ਅਤੇ 13,000 ਲੇਖਾਕਾਰ (ਅਕਾਊਾਟੈਂਟ) ਪਾਕਿ ਛੱਡ ਕੇ ਚਲੇ ਗਏ ਹਨ | ਇਨ੍ਹਾਂ ਅੰਕੜਿਆਂ ਨੇ ਪਾਕਿ ਸਰਕਾਰ ਅਤੇ ਉੱਥੋਂ ਦੀ ਫ਼ੌਜੀ ਲੀਡਰਸ਼ਿਪ ਵਲੋਂ ਦੇਸ਼ ਦੀ ਕਥਿਤ ਤਰੱਕੀ ਬਾਰੇ ਕੀਤੇ ਜਾ ਰਹੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ | ਇਹ ਰਿਪੋਰਟ ਜਾਰੀ ਹੋਣ ਤੋਂ ਬਾਅਦ ਪਾਕਿ 'ਚ ਇਕ ਨਵਾਂ ਹਲਚਲ ਪੈਦਾ ਹੋ ਗਈ ਹੈ | ਖੋਖਰ ਨੇ ਦੱਸਿਆ ਕਿ ਪਾਕਿ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਫ੍ਰੀਲਾਂਸਿੰਗ ਹੱਬ ਹੈ, ਪਰ ਵਾਰ-ਵਾਰ ਇੰਟਰਨੈੱਟ ਬੰਦ ਹੋਣ ਨਾਲ ਦੇਸ਼ ਨੂੰ 1.62 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ 23 ਲੱਖ 70 ਹਜ਼ਾਰ ਫ੍ਰੀਲਾਂਸ ਨੌਕਰੀਆਂ ਖ਼ਤਰੇ 'ਚ ਪੈ ਗਈਆਂ ਹਨ | ਉਨ੍ਹਾਂ ਨੇ ਕਿਹਾ ਕਿ ਇਹ ਪ੍ਰਵਾਸ ਹੁਣ ਸਿਰਫ਼ ਮਜ਼ਦੂਰਾਂ ਤੱਕ ਸੀਮਤ ਨਹੀਂ ਰਿਹਾ | ਡਾਕਟਰ, ਇੰਜੀਨੀਅਰ ਅਤੇ ਖੋਜ-ਕਰਤਾ ਵੀ ਵੱਡੀ ਗਿਣਤੀ ਵਿਚ ਦੇਸ਼ ਛੱਡ ਰਹੇ ਹਨ |

ਪਿਛਲੀ ਖ਼ਬਰ ਸ਼ਵੇਤ ਮਲਿਕ ਵਲੋਂ ਕੇਂਦਰੀ ਮੰਤਰੀ ਬਿੱਟੂ ਨਾਲ ਮੁਲਾਕਾਤ <br/> ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨਾਲ ਲਹਿੰਦੇ ਪੰਜਾਬ ਦੀ ਵਿਧਾਨ ਸਭਾ 'ਚ ਬਦਸਲੂਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।