25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਵੇਤ ਮਲਿਕ ਵਲੋਂ ਕੇਂਦਰੀ ਮੰਤਰੀ ਬਿੱਟੂ ਨਾਲ ਮੁਲਾਕਾਤ <br/>

ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਜਸਵੰਤ ਸਿੰਘ ਜੱਸ)-ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਭਾਜਪਾ ਆਗੂ ਇੰਜੀ: ਸ਼ਵੇਤ ਮਲਿਕ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅੰਮਿ੍ਤਸਰ ਦੇ ਨਿਰਮਾਣ ਅਧੀਨ ਰੀਗੋ ਰੇਲਵੇ ਪੁਲ ਨੂੰ ਜਲਦੀ ਮੁਕੰਮਲ ਕਰਾਉਣ ਦੀ ਅਪੀਲ ਕੀਤੀ | ਇੰਜੀ: ਮਲਿਕ ਨੇ ਜਾਰੀ ਬਿਆਨ ਵਿਚ ਦੱਸਿਆ ਕਿ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀ.ਆਰ.ਐਮ. ਸੰਜੀਵ ਕੁਮਾਰ ਨੇ ਸ: ਬਿੱਟੂ ਨੂੰ ਭਰੋਸਾ ਦਿੱਤਾ ਕਿ ਰੀਗੋ ਪੁਲ ਅਕਤੂਬਰ 2026 ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਉਕਤ ਪੁਲ ਨਵੇਂ ਸਾਲ ਦੌਰਾਨ ਸ਼ਹਿਰ ਵਾਸੀਆਂ ਲਈ ਇੱਕ ਤੋਹਫ਼ਾ ਹੋਵੇਗਾ | ਸ੍ਰੀ ਮਲਿਕ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਦਿੱਲੀ ਤੋਂ ਅੰਬਾਲਾ ਦੇ ਰਸਤੇ ਅੰਮਿ੍ਤਸਰ ਤੱਕ ਇੱਕ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਅੰਮਿ੍ਤਸਰ ਨੂੰ ਕਈ ਨਵੀਆਂ ਰੇਲ ਗੱਡੀਆਂ ਮਿਲਣਗੀਆਂ |

ਪਿਛਲੀ ਖ਼ਬਰ 'ਅਜੀਤ' ਨੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਕਰੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ <br/> ਅਗਲੀ ਖ਼ਬਰ ਪਿਛਲੇ 2 ਸਾਲਾਂ 'ਚ 5,000 ਡਾਕਟਰ ਤੇ 11,000 ਇੰਜੀਨੀਅਰਾਂ ਨੇ ਪਾਕਿ ਤੋਂ ਕੀਤੀ ਹਿਜਰਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।