25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

'ਅਜੀਤ' ਨੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਕਰੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ <br/>

ਅਜੀਤ ਡੈਸਕ 28-12-2025
ਡੇਰਾ ਬਾਬਾ ਨਾਨਕ, 27 ਦਸੰਬਰ (ਹੀਰਾ ਸਿੰਘ ਮਾਂਗਟ)-'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ ਕਲਾਨੌਰ ਨੇੜੇ ਸਰਹੱਦੀ ਪਿੰਡ ਸ਼ਕਰੀ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 150 ਬੋਰੀ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਪਿੰਡ ਸ਼ਕਰੀ ਦੇ ਕਿਸਾਨ ਸ਼ਾਮ ਸਿੰਘ, ਅਵਤਾਰ ਸਿੰਘ ਤੇ ਭੁਪਿੰਦਰ ਸਿੰਘ ਆਦਿ ਨੇ ਕਿਹਾ ਕਿ ਅਸੀਂ ਅਦਾਰਾ 'ਅਜੀਤ' ਦਾ ਧੰਨਵਾਦ ਕਰਦੇ ਹਾਂ, ਜਿਨਾਂ ਵਲੋਂ ਇਕ ਵੱਡੀ ਸੋਚ ਰੱਖਦਿਆਂ ਕਿਸਾਨਾਂ ਦੀ ਬਾਂਹ ਫੜੀ ਹੈ | ਇਸ ਮੌਕੇ ਬਟਾਲਾ ਤੋਂ ਡਾ. ਕਾਹਲੋਂ, ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਹੀਰਾ ਸਿੰਘ ਮਾਂਗਟ, ਫ਼ਤਹਿਗੜ੍ਹ ਚੂੜੀਆਂ ਤੋਂ ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਕੋਟਲੀ ਸੂਰਤ ਮੱਲੀ ਤੋਂ ਪੱਤਰਕਾਰ ਕੁਲਦੀਪ ਸਿੰਘ ਨਾਗਰਾ ਤੋਂ ਇਲਾਵਾ ਕਰਨੈਲ ਸਿੰਘ, ਬਲਜੀਤ ਸਿੰਘ, ਕੰਵਲਜੀਤ ਸਿੰਘ, ਮੋਹਨ ਮਸੀਹ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਸੁੰਦਰ ਸਿੰਘ, ਸੁਰਜੀਤ ਸਿੰਘ, ਝਿਰਮਲ ਸਿੰਘ, ਜੋਗਾ ਸਿੰਘ, ਨਿਸ਼ਾਨ ਸਿੰਘ, ਸੁਰਜੀਤ ਸਿੰਘ, ਸਰਨਜੀਤ ਸਿੰਘ, ਪਲਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਤੇ ਦਲਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਪਾਕਿਸਤਾਨੀ ਲੜਕੀ ਦੇ ਪਿਆਰ 'ਚ ਬਿਨਾਂ ਵੀਜ਼ਾ ਪਾਕਿ ਪਹੁੰਚੇ ਭਾਰਤੀ ਨੌਜਵਾਨ ਦੀ ਸਜ਼ਾ ਹੋਈ ਖ਼ਤਮ <br/> ਅਗਲੀ ਖ਼ਬਰ ਸ਼ਵੇਤ ਮਲਿਕ ਵਲੋਂ ਕੇਂਦਰੀ ਮੰਤਰੀ ਬਿੱਟੂ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।