ਕਿਸ਼ਨਪੁਰਾ ਕਲਾਂ, 16 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਚੌਂਕੀ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਬੀਤੀ ਸ਼ਾਮ ਇਕ ਭਗੌੜਾ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਉਰਫ਼ ਮੋਟਾ ਪੁੱਤਰ ਪਰਮਜੀਤ ਸਿੰਘ ਵਾਸੀ ਨਸੀਰੇ ਵਾਲਾ ਜੋ ਕੇ ਆਪਣੇ ਪਿੰਡ ਜਾਣ ਲਈ ਕੋਟ ਮੁਹੰਮਦ ਖਾਂ ਵਾਲੇ ਮੋੜ 'ਤੇ ਖੜਾ ਸੀ ਤਾਂ ਉਸ ਨੂੰ ਉੱਥੋਂ ਪੁਲਿਸ ਪਾਰਟੀ ਨੇ ਕਾਬੂ ਕੀਤਾ | ਜਿਸ 'ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਪੁਲਿਸ ਨੇ ਭਗੌੜਾ ਕਾਬੂ ਕੀਤਾ
ਅਜੀਤ ਡੈਸਕ
17-06-2025