18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦਰਗਾਹ ਪੀਰ ਬਾਬਾ ਮੌਜ ਦੀਨ ਜ਼ੀਰਾ ਵਿਖੇ ਜੋੜ ਮੇਲਾ 30 ਨੂੰ -ਅਨਵਰ ਹੁਸੈਨ <br/>

ਅਜੀਤ ਡੈਸਕ 17-06-2025
ਕੋਟ ਈਸੇ ਖਾਂ, 16 ਜੂਨ (ਨਿਰਮਲ ਸਿੰਘ ਕਾਲੜਾ)-ਅਨਵਰ ਹੁਸੈਨ ਜ਼ੀਰਾ ਪ੍ਰਧਾਨ ਦਰਗਾਹ ਪੀਰ ਬਾਬਾ ਮੌਜ ਦੀਨ ਵੈੱਲਫੇਅਰ ਸੁਸਾਇਟੀ ਰਜਿ: ਜ਼ੀਰਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਦਰਗਾਹ ਪੀਰ ਬਾਬਾ ਮੌਜ ਦੀਨ ਜ਼ੀਰਾ ਦਾ ਸਾਲਾਨਾ ਜੋੜ ਮੇਲਾ ਉਨ੍ਹਾਂ ਦੀ ਸੁਸਾਇਟੀ ਵਲੋਂ ਮੌਜੂਦਾ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਜ਼ੀਰਾ ਦੀ ਅਗਵਾਈ ਹੇਠ ਮਿਤੀ: 30 ਜੂਨ, 16 ਹਾੜ ਦਿਨ ਸੋਮਵਾਰ ਨੂੰ ਜ਼ੀਰਾ ਸ਼ਹਿਰ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਅਤੇ ਮੇਲੇ 'ਚ ਮੁੱਖ ਮਹਿਮਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਜ਼ੀਰਾ ਅਤੇ ਗੁਰਦੀਪ ਸਿੰਘ ਢਿੱਲੋਂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਦੀ ਅਗਵਾਈ ਹੇਠ ਬਾਬਾ ਜੀ ਦੇ ਰੋਜ਼ਿਆਂ ਉਪਰ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨਗੇ ਅਤੇ ਮੇਲੇ ਵਿਚ ਪੰਜਾਬੀ ਸਿੰਗਰ ਦੁਗਾਣਾ ਜੋੜੀ ਅਰਸ਼ਦੀਪ ਚੋਟੀਆਂ ਤੇ ਮੈਡਮ ਆਰਨੂਰ ਅਤੇ ਜੋਤੀ ਗਿੱਲ ਪਹੁੰਚ ਕੇ ਆਪਣੇ ਗੀਤਾਂ ਰਾਹੀ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਮੇਲੇ ਵਿਚ ਆਏ ਹੋਏ ਗਾਇਕਾਂ ਨੂੰ ਬਾਬਾ ਦਿਲਵਰ ਹੁਸੈਨ ਅਤੇ ਕੁਲਬੀਰ ਸਿੰਘ ਜ਼ੀਰਾ ਤੇ ਗੁਰਦੀਪ ਸਿੰਘ ਢਿੱਲੋਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਵਿਜੈ ਵੋਹਰਾ, ਹੀਰਾ ਲਾਲ, ਰਾਮ, ਬਾਬਾ ਬਲਵੀਰ ਸਿੰਘ, ਜੋਗਾ ਸਿੰਘ, ਗੁਰਪ੍ਰੇਮ ਸਿੰਘ ਵਕੀਲਾਂ ਵਾਲਾ, ਸਰਵਨ ਕੁਮਾਰ, ਗੋਲਡੀ ਮਾਹਲਾ, ਅਜੀਤ ਸਿੰਘ ਘਾਰੂ, ਪੂਰਨ ਚੰਦ, ਅਸ਼ੋਕ ਕੁਮਾਰ ਹੰਸ, ਭਜਨ ਸਿੰਘ ਪੱਪੀ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜ ਸੇਵੀ ਨਵੀਨ ਸਿੰਗਲਾ ਸੀਤਾ ਸਵੰਬਰ ਕਲਾ ਕੇਂਦਰ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬੈਟਰ ਫਿਊਚਰ ਮੋਗਾ ਨੇ ਸੁਰਿੰਦਰ ਕੌਰ ਦਾ ਲਗਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।