18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭੋਗ 'ਤੇ ਵਿਸ਼ੇਸ਼- ਮਾਤਾ ਸੱਤਿਆ ਵੰਤੀ <br/>

ਅਜੀਤ ਡੈਸਕ 17-06-2025
ਬਾਘਾ ਪੁਰਾਣਾ- ਮਾਤਾ ਸੱਤਿਆ ਵੰਤੀ ਦਾ ਜਨਮ 1933 'ਚ ਮਾਤਾ ਮਾਇਆ ਦੇਵੀ ਦੇ ਕੁੱਖੋਂ ਪਿਤਾ ਬੱਦਰੀ ਨਾਥ ਦੇ ਘਰ ਪਾਕਿਸਤਾਨ ਦੇ ਗੁੱਜਰਾਂਵਾਲ ਪਿੰਡ 'ਚ ਹੋਇਆ | ਮਾਤਾ ਜੀ ਹੁਣੀ ਚਾਰ ਭਰਾਵਾਂ ਅਤੇ ਤਿੰਨ ਭੈਣਾਂ ਸਨ | ਛੋਟੀ ਉਮਰੇ ਪਾਕਿਸਤਾਨ ਦੀ ਵੰਡ ਦਾ ਦਰਦ ਸਾਰੇ ਪਰਿਵਾਰ ਨੇ ਝੱਲਿਆ | ਥੋੜ੍ਹਾ ਸਮਾਂ ਹੀ ਪਿਆ ਸੀ ਕਿ ਸਰਕਾਰ ਵਲੋਂ ਪਾਕਿਸਤਾਨ ਦੀ ਜ਼ਮੀਨ ਬਦਲੇ ਬਾਘਾ ਪੁਰਾਣਾ ਵਿਖੇ ਰਹਿਣ ਵਾਸਤੇ ਘਰ ਅਲਾਟ ਹੋਏ | ਆਪ ਦਾ ਵਿਆਹ 1950 'ਚ ਤੀਰਥ ਰਾਮ ਸ਼ਰਮਾ ਨਾਲ ਹੋਇਆ | ਦੋ ਸਾਲ ਬਾਅਦ ਉਹ ਸੰਤ ਰਘੂਨਾਥ ਨਾਲ ਆਪਣੀ ਪਤਨੀ ਸੱਤਿਆ ਵੰਤੀ ਨਾਲ ਵਰਿੰਦਾਵਨ ਵੱਲ ਤੁਰ ਪਏ ਅਤੇ ਉੱਥੇ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਪਏ | ਫਿਰ ਸੰਤਾਂ ਦੀ ਆਗਿਆ ਨਾਲ ਆਪਣਾ ਨਿਵਾਸ ਸਥਾਨ ਬਾਘਾ ਪੁਰਾਣਾ ਬਣਾ ਲਿਆ | ਜੀਵਨ ਚਲਾਉਣ ਵਾਸਤੇ ਪਤੀ ਦੇ ਨਾਲ ਸੱਤਿਆ ਵੰਤੀ ਵੀ ਮਿਹਨਤ ਦਾ ਹੱਥ ਵੰਡਾਉਂਦੀ ਰਹੀ | ਅੱਠ ਬੇਟੀਆਂ ਤੇ ਤਿੰਨ ਬੇਟਿਆਂ ਦਾ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਉਸ ਪੁਰਾਣੇ ਜ਼ਮਾਨੇ ਵਿਚ ਪੜ੍ਹਾਈ ਦਾ ਵੀ ਸਹਾਰਾ ਨਾ ਹੋਣ ਕਰਕੇ ਵੀ ਮਾਤਾ ਸੱਤਿਆਵੰਤੀ ਨੇ ਸੰਤਾਨ ਨੂੰ ਸੰਸਕਾਰਾਂ ਨਾਲ ਸੰਪੂਰਨ ਕੀਤਾ ਅਤੇ ਸਮਾਜ ਵਿਚ ਸਥਾਨ ਬਣਾਉਣ ਯੋਗ ਕੀਤਾ | ਦੋਵਾਂ ਬੇਟਿਆਂ ਵਿਜੇ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਨੇ ਆਪਣੇ ਪੁਸ਼ਤੈਨੀ ਕੰਮ ਤੋਂ ਸ਼ੁਰੂਆਤ ਕੀਤੀ ਅਤੇ ਸਖਤ ਮਿਹਨਤ ਕਰਕੇ ਸਮਾਜ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ | ਮਾਤਾ ਜੀ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੇ ਸਪੁੱਤਰ ਵਿਜੇ ਸ਼ਰਮਾ, ਅਸ਼ਵਨੀ ਸ਼ਰਮਾ ਨੇ ਰਾਜਨੀਤਕ, ਸਮਾਜਿਕ, ਧਾਰਮਿਕ, ਵਪਾਰਕ ਖੇਤਰ ਵਿਚ ਮੋਹਰੀ ਰੋਲ ਅਦਾ ਕਰਕੇ ਸਮਾਜ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ | ਬੀਤੇ ਦਿਨੀ ਮਾਤਾ ਜੀ ਲੰਬੀ ਉਮਰ ਭੋਗ ਕੇ ਸਵਰਗ ਸਿਧਾਰ ਗਏ | ਮਾਤਾ ਸੱਤਿਆ ਵੰਤੀ ਸ਼ਰਮਾ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਭਾ 17 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ 1ਤੋਂ 2 ਵਜੇ ਮਿੱਤਲ ਰਿਜ਼ਾਰਟ ਕੋਟਕਪੂਰਾ ਰੋਡ ਬਾਘਾ ਪੁਰਾਣਾ ਵਿਖੇ ਹੋਵੇਗੀ | -ਟਿੰਕੂ ਕਾਠਪਾਲ

ਪਿਛਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ-ਸਮਰਾ, ਘਲੋਟੀ ਅਗਲੀ ਖ਼ਬਰ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਉਣ ਲਈ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ-ਮਨਜੀਤ ਸਿੰਘ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।