17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਨਾਮਦੇਵ ਸਿੰਘ ਨੇ ਉੱਚ ਅਫ਼ਸਰ ਦਾ ਕੀਮਤੀ ਮੋਬਾਈਲ ਕੀਤਾ ਵਾਪਸ

ਅਜੀਤ ਡੈਸਕ 17-06-2025
ਸਮਾਧ ਭਾਈ, 16 ਜੂਨ (ਜਗਰੂਪ ਸਿੰਘ ਸਰੋਆ)-ਪਿੰਡ ਮਹਿਣਾ ਦੇ ਨਿਵਾਸੀ ਨਾਮਦੇਵ ਸਿੰਘ ਪੁੱਤਰ ਜਸਬੀਰ ਸਿੰਘ ਵਲੋਂ ਦਿਖਾਈ ਇਮਾਨਦਾਰੀ ਪੇ੍ਰਰਨਾ ਦਾ ਸਰੋਤ ਬਣ ਗਈ ਹੈ | ਦਰਅਸਲ ਨਾਮਦੇਵ ਸਿੰਘ ਨੂੰ ਇਕ ਮਹਿੰਗਾ ਮੋਬਾਈਲ ਲੱਭਿਆ ਸੀ ਤੇ ਅਸਲ ਮਾਲਕ ਦੀ ਕੋਈ ਪਛਾਣ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਲਾਲਚ ਨਾ ਕਰਦੇ ਹੋਏ ਇਸ ਮੋਬਾਈਲ ਦੀ ਜਾਣਕਾਰੀ ਪ੍ਰਾਪਤ ਕਰਕੇ ਉਸ ਦੇ ਅਸਲ ਮਾਲਕ ਡੀ.ਐਸ.ਪੀ. ਭੁਪਿੰਦਰ ਸਿੰਘ ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਨੂੰ ਸੌਂਪ ਦਿੱਤਾ | ਡੀ.ਐਸ.ਪੀ. ਭੁਪਿੰਦਰ ਸਿੰਘ ਨੇ ਆਪਣਾ ਕੀਮਤੀ ਮੋਬਾਈਲ ਵਾਪਸ ਮਿਲਣ 'ਤੇ ਨਾਮਦੇਵ ਸਿੰਘ ਦਾ ਧੰਨਵਾਦ ਕੀਤਾ ਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਅਤੇ ਉਨ੍ਹਾਂ ਦੀ ਇਮਾਨਦਾਰੀ ਦੀ ਭਰਪੂਰ ਤਾਰੀਫ਼ ਕਰਦਿਆਂ ਕਿਹਾ ਕਿ ਮਨੁੱਖੀ ਸਮਾਜ ਅਜੇ ਵੀ ਇਨਸਾਫ਼, ਇਮਾਨਦਾਰੀ ਅਤੇ ਸਚਾਈ ਵਰਗੀਆਂ ਉੱਚੀਆਂ ਸਿਫ਼ਤਾਂ ਉੱਤੇ ਖੜਾ ਹੈ | ਇਸ ਸਮੇਂ ਗੁਰਸਿਮਰਨ ਸਿੰਘ ਗਿੱਲ ਐਸ.ਡੀ.ਓ. ਮਾਈਨਿੰਗ ਫ਼ਿਰੋਜ਼ਪੁਰ ਵੀ ਨਾਲ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖ਼ਾਨਾ ਦਾ ਹੋਇਆ 257ਵਾਂ ਰਾਸ਼ਨ ਵੰਡ ਸਮਾਗਮ ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ-ਸਮਰਾ, ਘਲੋਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।