17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪਿੰਡਾਂ 'ਚ ਚਿੱਪ ਵਾਲੇ ਮੀਟਰ ਕਿਸੇ ਕੀਮਤ 'ਤੇ ਨਹੀਂ ਲੱਗਣ ਦੇਵਾਂਗੇ-ਮਸੀਤਾਂ, ਬਹਿਰਾਮ ਕੇ <br/>

ਅਜੀਤ ਡੈਸਕ 17-06-2025
ਕੋਟ ਈਸੇ ਖਾਂ, 16 ਜੂਨ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤਹਿਤ ਜੋ ਚਿੱਪ ਵਾਲੇ ਮੀਟਰ ਪਾਵਰਕਾਮ ਵਿਭਾਗ ਵਲੋਂ ਪਿੰਡਾਂ ਵਿਚ ਲਗਾਏ ਜਾ ਰਹੇ ਹਨ, ਉਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਖ਼ਤ ਸ਼ਬਦਾਂ 'ਚ ਵਿਰੋਧ ਕਰਦੀ ਹੈ ਤੇ ਚਿੱਪ ਵਾਲੇ ਮੀਟਰ ਪਿੰਡਾਂ ਵਿਚ ਨਹੀਂ ਲੱਗਣ ਦਿੱਤੇ ਜਾਣਗੇ | ਇਹ ਪ੍ਰਗਟਾਵਾ ਪੈੱ੍ਰਸ ਬਿਆਨ ਰਾਹੀਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮ ਕੇ ਅਤੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਨੇ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਲੱਗੇ ਮੀਟਰ ਸਹੀ ਢੰਗ ਨਾਲ ਚੱਲ ਰਹੇ ਹੋਣ ਦੇ ਬਾਵਜੂਦ ਪਾਵਰਕਾਮ ਇਨ੍ਹਾਂ ਮੀਟਰਾਂ ਨੂੰ ਇਸ ਕਰਕੇ ਲਗਾ ਰਹੀ ਹੈ, ਕਿਉਂਕਿ ਇਨ੍ਹਾਂ ਮੀਟਰਾਂ ਤੋਂ ਬਿਜਲੀ ਦਾ ਬਿੱਲ ਕੀਤੀ ਵਰਤੋਂ ਤੋਂ ਵੀ ਵੱਧ ਆਉਂਦਾ ਹੈ ਤੇ ਕਈ ਥਾਈਾ ਇਸ ਦੇ ਸਬੂਤ ਵੀ ਲੋਕਾਂ ਵਲੋਂ ਦਿੱਤੇ ਜਾ ਚੁੱਕੇ ਹਨ | ਆਗੂਆਂ ਕਿਹਾ ਕਿ ਕਈ ਕਿਸਾਨ ਵੀਰਾਂ ਤੇ ਪਿੰਡਾਂ ਦੇ ਹੋਰਨਾਂ ਵਸਨੀਕਾਂ ਵਲੋਂ ਵਿਰੋਧ ਜਿਤਾਉਣ ਦੇ ਬਾਵਜੂਦ ਪਾਵਰਕਾਮ ਵਿਭਾਗ ਵਲੋਂ ਧੱਕੇ ਨਾਲ ਕਈ ਜਗ੍ਹਾ 'ਤੇ ਇਲਾਕੇ ਅੰਦਰ ਮੀਟਰ ਲਗਾਏ ਗਏ ਹਨ ਜੋ ਕਿ ਯੂਨੀਅਨ ਵਲੋਂ ਇਨ੍ਹਾਂ ਲੀਡਰਾਂ ਨੂੰ ਲੈ ਕੇ ਪਾਵਰਕਾਮ ਦਾ ਜਿੱਥੇ ਸਖ਼ਤ ਵਿਰੋਧ ਕੀਤਾ ਜਾਵੇਗਾ, ਉੱਥੇ ਅਜਿਹੇ ਚਿੱਪ ਵਾਲੇ ਮੀਟਰ ਚੱਲਣ ਨਹੀਂ ਦਿੱਤੇ ਜਾਣਗੇ |

ਪਿਛਲੀ ਖ਼ਬਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਤਿੰਨ ਰੋਜ਼ਾ ਵਿਦਿਆਰਥੀ ਸਿਧਾਂਤਕ ਕੈਂਪ ਸਮਾਪਤ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਲ ਕੀਤੇ 58 ਸਕੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।