17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਤਿੰਨ ਰੋਜ਼ਾ ਵਿਦਿਆਰਥੀ ਸਿਧਾਂਤਕ ਕੈਂਪ ਸਮਾਪਤ

ਅਜੀਤ ਡੈਸਕ 17-06-2025
ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਲੋਂ ਸ਼ਹੀਦ ਕਾਮਰੇਡ ਨਛੱਤਰ ਧਾਲੀਵਾਲ ਭਵਨ ਵਿਖੇ ਲਗਾਇਆ 3 ਰੋਜ਼ਾ ਸੂਬਾ ਪੱਧਰੀ ਵਿਦਿਆਰਥੀ ਸਿਧਾਂਤਕ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ | ਇਸ ਵਿਦਿਆਰਥੀ ਸਿਧਾਂਤਕ ਕੈਂਪ ਵਿਚ ਵਿਦਿਆਰਥੀਆਂ ਨੂੰ ਫ਼ਲਸਫ਼ੇ, ਇਤਿਹਾਸਕ ਪਦਾਰਥਵਾਦ, ਰਾਜਨੀਤਕ ਆਰਥਿਕਤਾ, ਸੰਸਾਰ ਦੀ ਕਮਿਊਨਿਸਟ ਲਹਿਰ ਅਤੇ ਬਨੇਗਾ ਬਾਰੇ ਪੜ੍ਹਾਇਆ ਗਿਆ | ਤਿੰਨ ਦਿਨਾਂ ਵਿਚ ਇਨ੍ਹਾਂ ਵੱਖ-ਵੱਖ ਵਿਸ਼ਿਆਂ ਉੱਪਰ ਲੈਕਚਰ ਅਤੇ ਵਿਚਾਰ ਚਰਚਾ ਕੀਤੀ ਗਈ | ਇਸ ਵਿਚ ਪੰਜਾਬ ਦੇ 10 ਜ਼ਿਲਿ੍ਹਆਂ ਤੋਂ ਕਰੀਬ 70 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਵਿਦਿਆਰਥੀ ਆਗੂ ਰਮਨ ਧਰਮੂਵਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਇਸ ਵਿਦਿਆਰਥੀ ਚੇਤਨਾ ਕੈਂਪ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਇਹ ਕੈਂਪ ਹਰ ਸਾਲ ਨਵੇਂ ਵਿਦਿਆਰਥੀਆਂ ਨੂੰ ਜਾਗਰੂਕ ਅਤੇ ਸਿਖਲਾਈ ਦੇਣ ਦਾ ਕੰਮ ਕਰਦਾ ਹੈ | ਅੱਜ ਦੇ ਦੌਰ ਵਿਚ ਜਦੋਂ ਸਰਮਾਏਦਾਰੀ ਏਨੀ ਵਿਕਾਸ ਕਰ ਚੁੱਕੀ ਹੈ ਅਤੇ ਬੇਰੁਜ਼ਗਾਰੀ ਅੱਤ ਦੀ ਦਰ ਤੱਕ ਪਹੁੰਚ ਗਈ ਹੈ | ਇਹ ਕੈਂਪ ਜਿੱਥੇ ਸਾਨੂੰ ਇਸ ਸਰਮਾਏਦਾਰੀ ਸਮਾਜ ਨੂੰ ਸਮਝਣ ਵਿਚ ਮਦਦ ਕਰਦਾ ਹੈ, ਨਾਲ ਹੀ ਇਸ ਦੇ ਖ਼ਿਲਾਫ਼ ਸੰਘਰਸ਼ ਕਿਵੇਂ ਕੀਤਾ ਜਾਵੇ, ਇਸ ਬਾਰੇ ਵੀ ਚੇਤਨ ਕਰਦਾ ਹੈ | ਇਸ ਕੈਂਪ ਵਿਚ ਕਾਮਰੇਡ ਜਗਰੂਪ ਵਲੋਂ ਫ਼ਲਸਫ਼ਾ ਅਤੇ ਰਾਜਨੀਤਕ ਆਰਥਿਕਤਾ, ਚਰਨਜੀਤ ਛਾਂਗਰਾਏ ਵਲੋਂ ਇਤਿਹਾਸਕ ਪਦਾਰਥਵਾਦ, ਡਾ. ਇੰਦਰਵੀਰ ਗਿੱਲ ਵਲੋਂ ਸੰਸਾਰ ਕਮਿਊਨਿਸਟ ਲਹਿਰ ਅਤੇ ਗੁਰਜੀਤ ਸਰਦੂਲਗੜ੍ਹ ਵਲੋਂ ਬਨੇਗਾ ਵਿਸ਼ੇ ਉੱਪਰ ਲੈਕਚਰ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਪੂਰਵਕ ਸਾਰੇ ਵਿਸ਼ਿਆਂ ਨੂੰ ਪੜਿ੍ਹਆ ਅਤੇ ਵੱਧ-ਚੜ੍ਹ ਕੇ ਵਿਚਾਰ ਚਰਚਾ ਵਿਚ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਇਹ ਯਕੀਨ ਦਿਵਾਇਆ ਗਿਆ ਕਿ ਉਹ ਇਸ ਪੜ੍ਹਾਈ ਦੇ ਸਿਲਸਿਲੇ ਨੂੰ ਅੱਗੋਂ ਵੀ ਜਾਰੀ ਰੱਖਣਗੇ | ਅਖੀਰ ਵਿਚ ਸੰਸਥਾ ਦੇ ਸੂਬਾ ਸਕੱਤਰ ਸੁਖਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੋ ਕੇ ਉਨ੍ਹਾਂ ਨੂੰ ਜਥੇਬੰਦੀ ਦੇ ਉਦੇਸ਼ ਅਤੇ ਸੰਘਰਸ਼ ਬਾਰੇ ਜਾਣੂੰ ਕਰਵਾਇਆ ਅਤੇ ਸਭ ਨੂੰ ਵਿਦਿਆਰਥੀ ਲਹਿਰ ਵਿਚ ਸਰਗਰਮ ਹੋਣ ਲਈ ਪ੍ਰੇਰਿਆ | ਅੱਜ ਦੇ ਸਮੇਂ ਵਿਚ ਵਿਦਿਆਰਥੀ ਨੌਜਵਾਨ ਹੀ ਅਜਿਹੀ ਸ਼ਕਤੀ ਹਨ ਜਿਹੜੇ ਇਸ ਪ੍ਰਬੰਧ ਦੀਆਂ ਜੜ੍ਹਾਂ ਪੁੱਟ ਸਕਦੇ ਹਨ | ਸਾਰੇ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਕਬੂਲ ਕਰ ਕੇ ਉਨ੍ਹਾਂ ਨੇ ਸਭ ਅਧਿਆਪਕਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਰਸਮੀ ਤੌਰ 'ਤੇ ਇਸ ਸਿਧਾਂਤਕ ਕੈਂਪ ਨੂੰ ਨੇਪਰੇ ਚਾੜਿ੍ਹਆ | ਇਸ ਕੈਂਪ ਨੂੰ ਸਫਲ ਬਣਾਉਣ ਲਈ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਦੇ ਪ੍ਰਧਾਨ ਜਗਦੀਸ਼ ਚਹਿਲ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਜ਼ਿਲ੍ਹਾ ਮੋਗਾ ਦੇ ਸਕੱਤਰ ਜਗਵਿੰਦਰ ਕਾਕਾ, ਬੋਹੜ ਬੁੱਟਰ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਸਕੱਤਰ ਜਗਸੀਰ ਖੋਸਾ, ਪਦਾਰਥਵਾਦੀ ਵਿਚਾਰ ਮੰਚ ਦੇ ਖ਼ਜ਼ਾਨਚੀ ਸਵਰਨ ਖੋਸਾ ਨੇ ਸਾਥ ਦਿੱਤਾ |
ਪਿਛਲੀ ਖ਼ਬਰ ਮਾਤਾ ਗੁਰਮੇਲ ਕੌਰ ਧਾਲੀਵਾਲ ਦੇ ਅੰਤਿਮ ਸਸਕਾਰ 'ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਪਿੰਡਾਂ 'ਚ ਚਿੱਪ ਵਾਲੇ ਮੀਟਰ ਕਿਸੇ ਕੀਮਤ 'ਤੇ ਨਹੀਂ ਲੱਗਣ ਦੇਵਾਂਗੇ-ਮਸੀਤਾਂ, ਬਹਿਰਾਮ ਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।