ਬੱਧਨੀ ਕਲਾਂ, 16 ਜੂਨ (ਸੰਜੀਵ ਕੋਛੜ)-ਕਾਂਗਰਸ ਪਾਰਟੀ ਬੱਧਨੀ ਕਲਾਂ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਧਾਲੀਵਾਲ, ਕੈਨੇਡੀਅਨ ਸਰਬਜੀਤ ਸਿੰਘ ਧਾਲੀਵਾਲ ਦੇ ਮਾਤਾ ਅਤੇ ਨਵਰਾਜ ਸਿੰਘ ਧਾਲੀਵਾਲ, ਗੁਰਕਰਨ ਸਿੰਘ ਧਾਲੀਵਾਲ, ਸ਼ਿਵਰਾਮ ਸਿੰਘ ਧਾਲੀਵਾਲ ਤੇ ਹਰਸਿਮਰ ਕੌਰ ਦੇ ਦਾਦੀ ਮਾਤਾ ਗੁਰਮੇਲ ਕੌਰ ਧਾਲੀਵਾਲ (78) ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦਾ ਅੰਤਿਮ ਸਸਕਾਰ ਰਾਊਕੇ ਰੋਡ ਉੱਪਰ ਬਣੇ ਸ਼ਮਸ਼ਾਨਘਾਟ 'ਚ ਪੂਰੇ ਸਿੱਖ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਕੀਤਾ ਗਿਆ | ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਭਾਈ ਸਿਮਰਜੀਤ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਅਤੇ ਹੈੱਡ ਗ੍ਰੰਥੀ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਅਰਥੀ ਨੂੰ ਮੋਢਾ ਉਨ੍ਹਾਂ ਦੇ ਦੋਵਾਂ ਸਪੁੱਤਰਾਂ ਤੋਂ ਇਲਾਵਾ ਪੋਤਰਿਆਂ ਨੇ ਦਿੱਤਾ, ਚਿਖਾ ਨੂੰ ਅਗਨੀ ਗੁਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਦੋਵਾਂ ਪੁੱਤਰਾਂ ਨੇ ਦਿਖਾਈ | ਦੁੱਖ 'ਚ ਸ਼ਰੀਕ ਹੋਏ ਵੱਡੀ ਗਿਣਤੀ 'ਚ ਮੁਹਤਬਰ ਵਿਅਕਤੀਆਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਲੋਈ ਦੀ ਰਸਮ ਅਦਾ ਕੀਤੀ | ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ, ਜਗਦੀਪ ਸਿੰਘ ਗਟਰਾ ਪ੍ਰਧਾਨ ਨਿਹਾਲ ਸਿੰਘ ਵਾਲਾ, ਅਮਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬੰਟੀ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਬਲਦੇਵ ਸਿੰਘ ਧਾਲੀਵਾਲ ਪ੍ਰਧਾਨ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਜਸਵੀਰ ਸਿੰਘ ਸੀਰਾ ਨੰਬਰਦਾਰ, ਚਮਕੌਰ ਸਿੰਘ ਪ੍ਰਧਾਨ ਕੇ, ਟੇਕ ਰਿਸ਼ੀ ਕੋਛੜ, ਮਨੋਜ ਭਾਲਾ, ਕ੍ਰਿਸ਼ਨ ਗੋਪਾਲ ਕੋਛੜ, ਡਾ. ਪੱਪੂ, ਬਲਦੇਵ ਸਿੰਘ ਭੰਗੂ, ਦਲਵਿੰਦਰ ਸਿੰਘ ਬਿੰਦਰ ਮਨੀਲਾ, ਗੁਰਮੀਤ ਸਿੰਘ ਸਾਬਕਾ ਐਮ.ਸੀ., ਯਾਦਵਿੰਦਰ ਸਿੰਘ ਯਾਦੀ, ਸ਼ਾਮ ਸਿੰਘ, ਹਰਦਿਆਲ ਸਿੰਘ ਬਾਸੀ, ਜੀਵਨ ਗਰਗ ਕੌਂਸਲਰ, ਵਰਿੰਦਰ ਤਾਇਲ, ਕਮਲ ਕੋਛੜ, ਵਿਸ਼ਾਲ ਮਿੱਤਲ, ਹਰੀਸ਼ ਮੰਗਲਾਂ, ਮਨਪ੍ਰੀਤ ਸਿੰਘ ਸਤਨਾਮ, ਗੁਰਨਾਮ ਸਿੰਘ ਗਾਮਾ ਕੌਂਸਲਰ, ਅੰਗਰੇਜ਼ ਸਿੰਘ ਗ਼ੌਰੀ ਮਾਨ ਕੌਂਸਲਰ, ਹਰਮੰਦਰ ਸਿੰਘ ਰਾਮਾ, ਕਮਲ ਰਾਊਕੇ, ਸੁਰਜੀਤ ਸਿੰਘ ਦੁੱਨੇਕੇ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਨਿਰਮਲ ਸਿੰਘ ਨਿੰਮਾਂ, ਸੁਖਦੇਵ ਸਿੰਘ ਧੰਮੂ, ਮਾਸਟਰ ਬਲਰਾਜ ਸ਼ਰਮਾ, ਕਲਿਆਣ ਸਿੰਘ, ਮੇਜਰ ਸਿੰਘ ਧਾਲੀਵਾਲ, ਰਾਜਾ, ਰਿੰਕੂ ਤਾਇਲ, ਮਸਤਾਨ ਸਿੰਘ, ਬੂਟਾ ਸਿੰਘ, ਕਮਲ ਸਿੰਘ, ਜਗਰੂਪ ਸਿੰਘ ਚੌਧਰੀ, ਰਜਿੰਦਰ ਬੱਬੀ, ਗੋਲਡੀ ਤਾਇਲ, ਡਾ. ਨਿਰਮਲਜੀਤ ਸਿੰਘ, ਰਾਮ ਨਿਵਾਸ ਗੋਇਲ ਪ੍ਰਧਾਨ, ਮਦਨ ਗੋਪਾਲ ਮੰਗਲਾ, ਜੈ ਚੰਦ ਝਾਂਜੀ, ਗੁਰਮੇਲ ਸਿੰਘ ਮਿਸਤਰੀ, ਕੇਵਲ ਕ੍ਰਿਸ਼ਨ ਸ਼ਰਮਾ, ਗੋਲਡੀ ਟੱਕਰ, ਹੈਪੀ ਸਦਿਓੜਾ, ਅਜਮੇਰ ਸਿੰਘ ਸਾਬਕਾ ਮੀਤ ਪ੍ਰਧਾਨ, ਦਲੀਪ ਆੜ੍ਹਤੀ, ਕੁਲਭੂਸ਼ਨ ਗੁਪਤਾ, ਵਿਨੋਦ ਤਾਇਲ, ਰਘੁਵੀਰ ਸੁਨਿਆਰਾ, ਬਲਦੇਵ ਸਿੰਘ ਦੇਬੀ, ਜਗਤਾਰ ਸਿੰਘ ਜੌਹਲ, ਵਿਜੇ ਕੁਮਾਰ ਪੁਰੀ, ਰਘੁਵੀਰ ਸਿੰਘ ਮਿਸਤਰੀ, ਹਰਮੰਦਰ ਸਿੰਘ ਰਾਮਾ, ਨਵੀਨ ਗੋਇਲ, ਕੁਲਵੰਤ ਸਿੰਘ ਸਰਪੰਚ ਬੱਧਨੀ ਖ਼ੁਰਦ, ਜਗਸੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ |