29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਰੌਲੀ ਤੋਂ ਮੋਗਾ ਲਿੰਕ ਸੜਕ ਦੀ ਹਾਲਤ ਬੇਹੱਦ ਤਰਸਯੋਗ

ਅਜੀਤ ਡੈਸਕ 18-06-2025
ਕਿਸ਼ਨਪੁਰਾ ਕਲਾਂ, 17 ਜੂਨ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- ਪਿਛਲੇ ਲੰਬੇ ਸਮੇਂ ਤੋਂ ਪਿੰਡ ਰੌਲੀ ਤੋਂ ਮੋਗਾ ਲਿੰਕ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ | ਜਿਸ ਵਿਚ ਵੱਡੇ-ਵੱਡੇ ਟੋਏ ਆਮ ਦੇਖੇ ਜਾ ਸਕਦੇ ਹਨ | ਰੋਜ਼ਾਨਾ ਆਪਣੇ ਕੰਮ ਧੰਦੇ ਮੋਗਾ ਸ਼ਹਿਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੜੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਜੂਦਾ ਸਰਕਾਰ ਦੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਨੇ ਉਸ ਸੜਕ ਵੱਲ ਧਿਆਨ ਦੇਣਾ ਜਰੂਰੀ ਨਹੀਂ ਸਮਝਿਆ | ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਕਈ ਵਾਰ ਇਸ ਟੁੱਟੀ ਲਿੰਕ ਸੜਕਾਂ ਦੀ ਮੁਰੰਮਤ ਬਾਰੇ ਸਰਕਾਰੇ ਦਰਬਾਰੇ ਪਹੁੰਚ ਕਰਕੇ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਪਰ ਹਾਲੇ ਤੱਕ ਇਸ ਟੁੱਟੀ ਲਿੰਕ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਕਿਉਂਕਿ ਬੁਰੀ ਤਰ੍ਹਾਂ ਟੁੱਟੀ ਸੜਕ 'ਤੇ ਡੂੰਘੇ ਟੋਏ ਪਏ ਹੋਏ ਹਨ ਅਤੇ ਖੱਡਿਆਂ ਵਿਚ ਵੱਜ ਵੱਜ ਕੇ ਲੋਕਾਂ ਦੇ ਵਹੀਕਲ ਕਬਾੜ ਬਣਦੇ ਜਾ ਰਹੇ ਹਨ | ਮਿੰਟਾਂ ਦੀ ਦੂਰੀ ਘੰਟਿਆਂ ਵਿਚ ਤੈਅ ਕਰਨੀ ਪੈਂਦੀ ਹੈ ਤੇ ਰੋਜ਼ਾਨਾ ਹੀ ਇਸ ਸੜਕ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ | ਪਿੰਡਾਂ ਦੇ ਲੋਕਾਂ ਨੇ ਮੌਜੂਦਾ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਟੁੱਟੀ ਹੋਈ ਇਸ ਲਿੰਕ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਜਿੱਤ ਯਕੀਨੀ-ਖਣਮੁਖ, ਡੱਲਾ, ਤਲਵੰਡੀ ਭੰਗੇਰੀਆਂ ਅਗਲੀ ਖ਼ਬਰ ਕੰਜ਼ਿਊਮਰ ਰਾਈਟਸ ਆਰਗੇਨਾਈਜ਼ੇਸ਼ਨ ਹੁਣ ਪੰਜਾਬ ਦੇ ਨਾਪ ਤੋਲ ਵਿਭਾਗ ਦੀ ਮਦਦ ਕਰੇਗਾ-ਪੰਕਜ ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।