03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲਾਇਨ ਅਸ਼ੀਸ਼ ਕੁਮਾਰ ਲਾਇਨਜ਼ ਕਲੱਬਾਂ ਦੇ ਖੇਤਰੀ ਚੇਅਰਮੈਨ ਬਣੇ-ਬਾਂਸਲ <br/>

ਅਜੀਤ ਡੈਸਕ 19-06-2025
ਮੋਗਾ, 18 ਜੂਨ (ਅਸ਼ੋਕ ਬਾਂਸਲ)-ਲਾਇਨਜ਼ ਕਲੱਬਾਂ ਡਿਸਟਿ੍ਕਟ 321 ਐਫ ਦੇ ਸਾਲ 2025-26 ਦੇ ਗਵਰਨਰ ਲਾਇਨ ਅੰਮਿ੍ਤਪਾਲ ਸਿੰਘ ਜੰਡੂ ਵਲੋਂ ਇਸ ਖ਼ਿੱਤੇ ਵਿਚ ਫ਼ਿਰੋਜ਼ਪੁਰ ਦੇ ਲਾਇਨ ਅਸੀਸ ਸ਼ਰਮਾ ਨੂੰ ਰਿਜਨ-5 ਦਾ ਖੇਤਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਅਧੀਨ ਛੇ ਕਲੱਬ ਫ਼ਿਰੋਜ਼ਪੁਰ, ਫ਼ਿਰੋਜ਼ਪੁਰ ਬਾਰਡਰ, ਗਰੇਟਰ, ਸਤਲੁਜ, ਅਸ਼ੀਰਵਾਦ, ਵਿਸ਼ਾਲ ਤੋਂ ਇਲਾਵਾ ਮੋਗਾ ਸੈਂਟਰਲ ਮੋਗਾ ਵਿਸ਼ਾਲ ਨਿਹਾਲ ਸਿੰਘ ਵਾਲਾ, ਫ਼ਰੀਦਕੋਟ ਤੇ ਕੋਟਕਪੂਰਾ ਦੀਆਂ ਕਲੱਬਾਂ ਹੋਣਗੀਆਂ | ਲਾਇਨ ਅਸੀਸ ਸ਼ਰਮਾ ਵਲੋਂ ਮੋਗਾ ਸੈਂਟਰਲ ਕਲੱਬ ਦੇ ਸੈਕਟਰੀ ਐਸ.ਕੇ. ਬਾਂਸਲ ਨੂੰ ਟੈਲੀਫ਼ੋਨ 'ਤੇ ਦੱਸਿਆ ਕਿ 1 ਜੁਲਾਈ 2025 ਤੋਂ 30 ਜੂਨ 2026 ਦੇ ਇਕ ਸਾਲ ਵਿਚ ਇਹ ਸਾਰੀਆਂ ਕਲੱਬਾਂ ਆਪਣੇ-ਆਪਣੇ ਖੇਤਰਾਂ ਵਿਚ ਵਧੀਆ ਸੇਵਾ ਦੇ ਕੰਮ ਕਰਨਗੀਆਂ | ਜੁਲਾਈ ਵਿਚ ਇਨ੍ਹਾਂ ਸਾਰੇ ਕਲੱਬਾਂ ਦੇ ਪ੍ਰਧਾਨਾਂ, ਸੈਕਟਰੀ, ਕੈਸ਼ੀਅਰ ਤੇ ਹੋਰ ਅਹੁਦੇਦਾਰਾਂ ਨਾਲ ਇਕ ਮੀਟਿੰਗ ਕਰ ਕੇ ਕੀਤੇ ਜਾਣ ਵਾਲੇ ਸੇਵਾ ਦੇ ਕੰਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ | ਇਸ ਰਿਜਨ ਵਿਚ ਮੋਗਾ ਸੈਂਟਰਲ ਦੇ ਪ੍ਰਧਾਨ ਸਾਹਿਲ ਗਰਗ ਨੂੰ ਜ਼ੋਨ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਜਦੋਂ ਕਿ ਲਾਇਨ ਐਸ.ਕੇ. ਬਾਂਸਲ ਨੂੰ ਕੈਬਨਿਟ ਮੈਂਬਰ ਬਣਾਇਆ ਗਿਆ ਹੈ |

ਪਿਛਲੀ ਖ਼ਬਰ ਅਜੀਤਵਾਲ ਦਾਣਾ ਮੰਡੀ ਵਿਖੇ ਪਹਿਲੀ ਵਾਰ ਮੱਕੀ ਦੀ ਖ਼ਰੀਦ ਸ਼ੁਰੂ ਹੋਈ ਅਗਲੀ ਖ਼ਬਰ ਐਲ.ਏ. ਆਈਲਟਸ ਗਰੁੱਪ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।