03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਯੋਗਾ ਦਿਵਸ ਮਨਾਉਣ ਨੂੰ ਲੈ ਕੇ ਐਸ.ਡੀ.ਐਮ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 20-06-2025
ਬਾਘਾ ਪੁਰਾਣਾ, 19 ਜੂਨ (ਟਿੰਕੂ ਕਾਠਪਾਲ)-21 ਜੂਨ ਦਾ ਦਿਨ ਇਸ ਗੱਲੋਂ ਵਿਸ਼ਵ ਭਰ 'ਚ ਵਿਲੱਖਣ ਮਹੱਤਤਾ ਰੱਖਣ ਲੱਗਾ ਹੈ, ਕਿਉਂਕਿ 21 ਜੂਨ ਦਾ ਦਿਨ ਹਰ ਵਰ੍ਹੇ ਯੋਗਾ ਦਿਵਸ ਦੇ ਤੌਰ 'ਤੇ ਮਨਾਇਆਂ ਜਾਂਦਾ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਕੇਂਦਰ ਸਰਕਾਰ ਵਲੋਂ ਤਾਂ ਪਹਿਲਾਂ ਹੀ ਯੋਗਾ ਨੂੰ ਮਨੁੱਖੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਰਾਮ ਬਾਣ ਦੱਸਦੇ ਹੋਏ ਰੋਜ਼ਾਨਾ ਯੋਗਾ ਕਰਨ ਦੀ ਦੇਸ਼ ਵਾਸੀਆਂ ਨੂੰ ਨਸੀਹਤ ਦਿੱਤੀ ਜਾਂਦੀ ਹੈ, ਪ੍ਰੰਤੂ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜ਼ੋਰ ਸ਼ੋਰ ਨਾਲ ਰਾਜ ਭਰ ਦੇ ਲੋਕਾਂ ਨੂੰ ਯੋਗਾ ਨਾਲ ਜੋੜਨ ਲਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ | ਬਾਘਾ ਪੁਰਾਣਾ ਅੰਦਰ 21 ਜੂਨ ਨੂੰ ਯੋਗਾ ਦਿਵਸ ਮਨਾਉਣ ਨੂੰ ਲੈ ਕੇ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਧਾਨ ਪਵਨ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਗੁਰਪ੍ਰੀਤ ਸਿੰਘ ਗੋਂਦਾਰਾ, ਰਵਿੰਦਰ ਸਿੰਘ ਪੀ.ਏ. ਹਲਕਾ ਵਿਧਾਇਕ ਬਾਘਾ ਪੁਰਾਣਾ, ਵਿਕਾਸ ਸ਼ਰਮਾ ਤਹਿਸੀਲਦਾਰ, ਜਗਤਾਰ ਸਿੰਘ ਸਿੱਧੂ ਬੀ.ਡੀ.ਪੀ.ਓ., ਕਮ ਯੋਗਾ ਨਿਊਡਲ ਅਫ਼ਸਰ, ਦਾਣਾ ਮੰਡੀ ਬਾਘਾ ਪੁਰਾਣਾ ਦੇ ਸੁਪਰਵਾਈਜ਼ਰ ਅੰਮਿ੍ਤਪਾਲ ਸਿੰਘ, ਸੁਖਮਨਦੀਪ ਕੌਰ ਐਸ.ਐਮ.ਓ. ਬਾਘਾ ਪੁਰਾਣਾ ਪਾਵਰਕਾਮ ਦੇ ਐਸ.ਡੀ.ਓ., ਸੀ.ਡੀ.ਪੀ.ਓ. ਬਾਘਾ ਪੁਰਾਣਾ, ਇੰਸਪੈਕਟਰ ਫੂਡ ਸਪਲਾਈ, ਇੰਸਪੈਕਟਰ ਮਾਰਕਫੈੱਡ, ਪ੍ਰਦੀਪ ਬਾਵਾ ਰੀਡਰ ਟੂ ਐਸ.ਡੀ.ਐਮ. ਬਾਘਾ ਪੁਰਾਣਾ ਨੀਰਜ ਭੱਲਾ ਰੀਡਰ ਟੂ ਤਹਿਸੀਲਦਾਰ ਬਾਘਾ ਪੁਰਾਣਾ, ਥਾਣਾ ਬਾਘਾ ਪੁਰਾਣਾ ਦੇ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ | ਮੀਟਿੰਗ ਦੌਰਾਨ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ 21 ਜੂਨ ਨੂੰ ਸਥਾਨਕ ਸ਼ਹਿਰ ਦੇ ਸੰਤ ਗੁਰਮੇਲ ਸਿੰਘ ਸਟੇਡੀਅਮ ਅਤੇ ਸਥਾਨਕ ਸ਼ਹਿਰ ਦੇ ਤਹਿਸੀਲ ਕੰਪਲੈਕਸ ਵਿਖੇ ਸਵੇਰੇ ਸਾਢੇ 5 ਵਜੇ ਤੋਂ 7 ਵਜੇ ਤੱਕ ਧੂਮ ਧਾਮ ਨਾਲ ਮਨਾਇਆ ਜਾਵੇਗਾ |
ਪਿਛਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਝੂਠੀ ਸਿਆਸਤ ਤੋਂ ਤੰਗ- ਜਥੇਦਾਰ ਮਾਹਲਾ <br/> ਅਗਲੀ ਖ਼ਬਰ ਦਰਜਾ ਚਾਰ ਕਰਮਚਾਰੀ ਯੂਨੀਅਨ ਦਾ ਵਫ਼ਦ ਡੀ.ਪੀ.ਆਈ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।