08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਸ. ਖ਼ੁਸ਼ਹਾਲ ਗਲੋਟੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 21-06-2025
ਕੋਟ ਈਸੇ ਖਾਂ, 20 ਜੂਨ (ਨਿਰਮਲ ਸਿੰਘ ਕਾਲੜਾ)-ਉੱਘੇ ਗੀਤਕਾਰ ਐਸ ਖ਼ੁਸ਼ਹਾਲ ਗਲੋਟੀ ਦੇ ਅਚਾਨਕ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਪੰਜਾਬੀ ਗੀਤਕਾਰੀ ਅਤੇ ਸਾਹਿਤਕ ਖੇਤਰ ਵਿਚ ਡੂੰਘੇ ਸੋਗ ਦੀ ਲਹਿਰ ਜਾਂ ਗਈ | ਨਵ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਦੇ ਤੌਰ ਤੇ ਉਨ੍ਹਾਂ ਨੇ ਸਾਹਿਤ ਸਭਾ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਲਾਕੇ ਵਿਚ ਸਾਹਿਤਕ ਗਤੀਵਿਧੀਆਂ ਦੇ ਕੇਂਦਰ ਬਣ ਗਏ ਸਨ | ਅੱਜ ਕੱਲ੍ਹ ਉਹ ਵਿਦੇਸ਼ ਦੀ ਧਰਤੀ ਕੈਨੇਡਾ ਵਿਖੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਸਨ ਅਤੇ ਸਾਹਿਤ ਸਭਾ ਲਈ ਦੇਸ਼ ਵਿਦੇਸ਼ ਵਿਚ ਇਕ ਪੁਲ ਵਾਂਗ ਕਾਰਜ ਨਿਭਾ ਰਹੇ ਸਨ | ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਨਵ ਪੰਜਾਬੀ ਸਾਹਿਤ ਸਭਾ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਜਰਨਲ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਉਨ੍ਹਾਂ ਦੀ ਅਚਾਨਕ ਮੌਤ 'ਤੇ ਸ਼ੋਕ ਮਤਾ ਪਾਸ ਕੀਤਾ | ਇਸ ਮੌਕੇ ਗੁਰਸ਼ਰਨ ਸਿੰਘ, ਪੀਰ ਕਾਦਰੀ, ਪਵਨ ਕੁਮਾਰ ਮੀਤ ਪ੍ਰਧਾਨ ਪ੍ਰੋ. ਗੁਰਦੀਪ ਸਿੰਘ ਖਿੰਡਾ, ਸਰਬਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਸੰਧੂ, ਜਗਜੀਤ ਸਿੰਘ ਝਤਰਾ, ਗੁਰਪ੍ਰੀਤ ਸਿੰਘ ਕੈਲਵੀ, ਹਰੀ ਸਿੰਘ ਸੁੱਖੇ ਵਾਲਾ, ਸੰਤੋਖ ਸਿੰਘ ਰਾਜਾ ਮਨੇਸ, ਬਲਵਿੰਦਰ ਸਿੰਘ ਬੀ.ਏ., ਵੀਰ ਪ੍ਰਤਾਪ ਸਿੰਘ, ਸੂਬਾ ਸਿੰਘ, ਰਣਜੀਤ ਸਿੰਘ ਰਾਣਾ, ਜੀਵਨ ਸਿੰਘ ਹਾਣੀ, ਹਰਬੰਸ ਸਿੰਘ ਜਸਵੰਤ ਕੜਿਆਲ, ਭਗਤ ਜਗਦੀਸ਼ ਲਾਲ, ਗਿੱਲ ਕੋਟਲੀ ਸੰਘਰ, ਤੀਰਥ ਸਿੰਘ ਮੱਲ੍ਹੀ ਆਦਿ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੀ ਅਰਦਾਸ ਕੀਤੀ |
ਪਿਛਲੀ ਖ਼ਬਰ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਆਪਣੇ ਜਨਮ ਦਿਨ 'ਤੇ ਬੂਟੇ ਲਗਾਏ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਪਿੰਡ ਸਾਹੋਕੇ ਵਿਖੇ ਖਾਦਾਂ ਦੇ ਗੈਰ-ਕਾਨੂੰਨੀ ਗੁਦਾਮ 'ਤੇ ਮਾਰਿਆ ਛਾਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।