ਕਿਸ਼ਨਪੁਰਾ ਕਲਾਂ, 22 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਨਾਮੀ ਪੰਸਾਰੀ ਦੀ ਦੁਕਾਨ ਦੇ ਮਾਲਕ, ਟੂਰਨਾਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਜੀਤ ਅੰਬਾ ਦੀ ਹੋਣਹਾਰ ਬੇਟੀ ਡਾ. ਪ੍ਰੋਫੈਸਰ ਹਰਮਨਦੀਪ ਸ਼ਰਮਾ ਪਤਨੀ ਡਾ. ਅਰਨਵ ਬੋਮਿਕ ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਐਗਰੀਕਲਚਰ ਐਂਡ ਟੈਕਨੀਕਲ ਸਟੇਟ ਯੂਨੀਵਰਸਿਟੀ 'ਚ ਭਾਰਤੀ ਮੂਲ ਦੇ ਖੋਜ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੀ ਹੈ | ਜਿਸ 'ਚ ਡਾ. ਪ੍ਰੋਫੈਸਰ ਹਰਮਨਦੀਪ ਸ਼ਰਮਾ ਸਮੇਂ-ਸਮੇਂ 'ਤੇ ਖੋਜਾਂ ਕਰਨ 'ਚ ਮਾਹਿਰ ਹੈ, ਜਿਸ ਦੇ ਚਲਦਿਆਂ ਐਸ.ਏ.ਐਸ. ਕੰਪਨੀ ਦੇ ਸੀ.ਈ.ਓ. ਡਾ. ਜੈਮ ਗੁੱਡ ਨਾਈਟ ਵਲੋਂ ਡਾ. ਪ੍ਰੋਫੈਸਰ ਹਰਮਨਦੀਪ ਸ਼ਰਮਾ ਦਾ ਆਰਟੀਫਿਸ਼ਅਲ ਇੰਟੈਲੀਜੈਂਸ 'ਚ ਇਕ ਗਲੋਬਲ ਲੀਡਰ ਐਸ.ਏ.ਐਸ. ਦੁਆਰਾ 2025 ਕਮਿਊਨਿਟੀ ਅਪ ਲਿਫ਼ਟ ਦੁਆਰਾ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰੋਫੈਸਰ ਹਰਮਨਦੀਪ ਸ਼ਰਮਾ ਦੇ ਪਿਤਾ ਅਮਰਜੀਤ ਅੰਬਾ ਨੇ ਦੱਸਿਆ ਕਿ ਬੇਟੀ ਹਰਮਨਦੀਪ ਸ਼ਰਮਾ ਸ਼ੁਰੂ ਤੋਂ ਹੀ ਪੜ੍ਹਾਈ ਦੌਰਾਨ ਪਹਿਲੇ ਸਥਾਨ 'ਤੇ ਰਹੀ ਹੈ | ਜਿੱਥੇ ਪਰਿਵਾਰ ਨੂੰ ਡਾ. ਪ੍ਰੋਫੈਸਰ ਹਰਮਨਦੀਪ ਸ਼ਰਮਾ, ਡਾ. ਅਰਨਵ ਬੋਮਿਕ ਜੋ ਕਿ ਪਿਛਲੇ 13 ਸਾਲਾਂ ਤੋਂ ਅਮਰੀਕਾ ਵਿਖੇ ਸੈਟਲ ਹੈ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਉੱਥੇ ਕਸਬਾ ਕਿਸ਼ਨਪੁਰਾ ਕਲਾਂ ਜ਼ਿਲ੍ਹਾ ਮੋਗਾ ਵਿਖੇ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ਼ਰਮਾ ਪਰਿਵਾਰ ਨੂੰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਸ਼ਮ ਸਿੰਘ ਔਲਖ, ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਰਾਕੇਸ਼ ਸ਼ਰਮਾ, ਸਰਪੰਚ ਪਿ੍ੰਸ ਚਾਵਲਾ, ਹੰਸ ਕੁਮਾਰ ਪੱਬੀ, ਐਸ.ਈ. ਧਰਮਪਾਲ ਸ਼ਰਮਾ ਪਾਵਰਕਾਮ ਜਗਰਾਉਂ, ਸਾਬਕਾ ਸਰਪੰਚ ਸਵਰਨਜੀਤ ਸਿੰਘ ਜ਼ੈਲਦਾਰ, ਸੰਤ ਵਿਸਾਖਾ ਸਿੰਘ ਸਕੂਲ ਦੇ ਪਿ੍ੰਸੀਪਲ ਕਮਲਜੀਤ ਕੌਰ ਸੈਣੀ, ਸਾਬਕਾ ਪ੍ਰਧਾਨ ਤਰਸੇਮ ਸਿੰਘ ਮਾਨ ਨੇ ਵਧਾਈ ਦਿੱਤੀ | ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਅਮਰੀਕਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਅਮਰਜੀਤ ਅੰਬਾ ਨੂੰ ਪਿੰਡ ਦੇ ਸੱਭਿਆਚਾਰ ਮੇਲਿਆਂ ਵਿਚ ਮੁਫ਼ਤ ਕੁਮੈਂਟਰੀ (ਸਟੇਜ ਦੀ ਸੇਵਾ) ਦੀ ਸੇਵਾ ਨਿਭਾਉਂਦਿਆਂ ਨੂੰ ਕਰੀਬ 40/42 ਸਾਲ ਹੋ ਚੁੱਕੇ ਹਨ ਤੇ ਅੱਜ ਵੀ ਜਾਰੀ ਹੈ | ਇਸ ਮੌਕੇ ਸਾਬਕਾ ਪ੍ਰਧਾਨ ਅਮਰਜੀਤ ਅੰਬਾ, ਮਨਜੀਤ ਰਾਣੀ ਮਾਤਾ, ਡਿੰਪਲ ਸ਼ਰਮਾ ਨਿਊਜ਼ੀਲੈਂਡ, ਮੋਹਿਤ ਸ਼ਰਮਾ, ਰਾਵੀਆ ਸ਼ਰਮਾ, ਕਿ੍ਸ਼ਵ ਬੋਮਿਕ ਆਦਿ ਨੂੰ ਅਜੀਤ ਸਿੰਘ ਸਾਗੂ, ਅਮਨਦੀਪ ਚਾਵਲਾ, ਚਮਨ ਲਾਲ, ਵਿਪਨ ਕੁਮਾਰ, ਬੱਬੂ ਹਲਵਾਈ, ਰੈਂਕੂ ਹਲਵਾਈ, ਸਤਪਾਲ ਚਾਵਲਾ ਨੇ ਵਧਾਈ ਦਿੱਤੀ |