09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸ਼੍ਰੋਮਣੀ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ <br/>

ਅਜੀਤ ਡੈਸਕ 02-09-2025
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਕਾਰਨ ਹੋਈ ਭਾਰੀ ਬਰਬਾਦੀ ਕਾਰਨ ਪੰਜਾਬੀਆਂ ਦੇ ਘਰ ਢਹਿ ਢੇਰੀ ਹੋ ਗਏ ਹਨ, ਪਸ਼ੂ ਮਰ ਗਏ ਹਨ, ਫ਼ਸਲਾਂ ਬਰਬਾਦ ਹੋ ਗਈਆਂ ਹਨ | ਪੰਜਾਬ ਦੇ ਲੋਕ ਪਹਿਲਾਂ ਹੀ ਕਰਜ਼ਾਈ ਹਨ | ਇਸ ਸਮੇਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕੇਂਦਰ ਆਰਥਿਕ ਪੈਕੇਜ ਐਲਾਨ ਕਰੇ | ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਇਕ ਅਕਤੂਬਰ 2025 ਦਿਨ ਬੁੱਧਵਾਰ ਨੂੰ ਮੋਗਾ ਵਿਖੇ ਅਕਾਲੀ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿਚ ਅਕਾਲੀ ਦਲ ਦੇ ਬੁਲਾਰੇ, ਕਿਸਾਨ ਆਗੂ ਅਤੇ ਦਲਿਤ ਆਗੂ ਕਨਵੈਨਸ਼ਨ ਨੂੰ ਸੰਬੋਧਨ ਕਰਨਗੇ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭਾਈ, ਹਰਪ੍ਰੀਤ ਸਿੰਘ ਧੱਲੇਕੇ, ਜਥੇਦਾਰ ਅਜੀਤ ਸਿੰਘ ਕੋਰੇਵਾਲਾ, ਭਾਈ ਭੁਪਿੰਦਰ ਸਿੰਘ ਢਿੱਲੋਂ, ਭਾਈ ਬਲਜੀਤ ਸਿੰਘ ਆਲੀਆਂ ਵਾਲਾ, ਭਾਈ ਗੁਰਲਾਭ ਸਿੰਘ ਧਰਮਕੋਟ, ਭਾਈ ਰਣਜੀਤ ਸਿੰਘ ਧਰਮਕੋਟ, ਜਥੇਦਾਰ ਮਹਿਲ ਸਿੰਘ ਚਿਰਾਗ ਸ਼ਾਹ ਵਾਲਾ, ਸੂਬੇਦਾਰ ਸੁਰਜੀਤ ਸਿੰਘ ਕੜਿਆਲ, ਸਤਨਾਮ ਸਿੰਘ ਕੋਟ ਈਸੇ ਖਾਂ, ਪਿ੍ਤਪਾਲ ਸਿੰਘ ਗਲੋਟੀ, ਸਤੀਸ਼ ਕੁਮਾਰ ਮੋਗਾ, ਲਾਲ ਸਿੰਘ, ਦਰਸ਼ਨ ਸਿੰਘ ਦੌਧਰ, ਹਰਬੰਸ ਸਿੰਘ ਵੱਡਾ ਘਰ, ਸਾਧੂ ਸਿੰਘ ਕੋਰੇਵਾਲਾ, ਬਖਤੌਰ ਸਿੰਘ, ਬਲਜੀਤ ਸਿੰਘ ਮਹੇਸ਼ਰੀ, ਹਜੂਰਾ ਸਿੰਘ ਮੰਦਰ, ਗਿਆਨੀ ਭੁਪਿੰਦਰ ਸਿੰਘ ਮੋਗਾ, ਗੁਰਮੇਲ ਸਿੰਘ ਹੇਰਾਂ, ਜਥੇਦਾਰ ਤੇਜ ਸਿੰਘ ਖੁਖਰਾਣਾ, ਵਕੀਲ ਸਿੰਘ ਕਾਲੀਏ ਵਾਲਾ, ਸਤਵੰਤ ਸਿੰਘ ਘੱਲ ਕਲਾਂ, ਜਗਤਾਰ ਸਿੰਘ ਮੋਗਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 14 ਸਤੰਬਰ ਦੇ ਇਲਾਕਾ ਇਜਲਾਸ ਸੰਬੰਧੀ ਪਿੰਡਾਂ ਵਿਚ ਨੌਜਵਾਨ ਭਾਰਤ ਸਭਾ ਵਲੋਂ ਮੀਟਿੰਗਾਂ ਜਾਰੀ <br/> ਅਗਲੀ ਖ਼ਬਰ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਵਿਖੇ ਵਿਖੇ ਸ਼ਬਦ ਕੀਰਤਨ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।