09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

14 ਸਤੰਬਰ ਦੇ ਇਲਾਕਾ ਇਜਲਾਸ ਸੰਬੰਧੀ ਪਿੰਡਾਂ ਵਿਚ ਨੌਜਵਾਨ ਭਾਰਤ ਸਭਾ ਵਲੋਂ ਮੀਟਿੰਗਾਂ ਜਾਰੀ <br/>

ਅਜੀਤ ਡੈਸਕ 02-09-2025
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਨੌਜਵਾਨ ਭਾਰਤ ਸਭਾ ਵਲੋਂ 14 ਸਤੰਬਰ ਨੂੰ ਮੋਗਾ ਵਿਖੇ ਕੀਤੇ ਜਾ ਰਹੇ ਇਜਲਾਸ ਦੀ ਤਿਆਰੀ ਸੰਬੰਧੀ ਪਿੰਡ ਬਹੋਨਾ ਵਿਖੇ ਨੌਜਵਾਨਾਂ ਦੀਆਂ ਮੀਟਿੰਗਾਂ ਕਰ ਕੇ ਮੈਂਬਰਸ਼ਿਪ ਸ਼ੁਰੂ ਕੀਤੀ ਗਈ | ਮੈਂਬਰਸ਼ਿਪ ਮੁਕੰਮਲ ਕਰਨ ਉਪਰੰਤ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ | ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਜ਼ਿਲ੍ਹਾ ਖ਼ਜ਼ਾਨਚੀ ਸਤਨਾਮ ਸਿੰਘ ਡਾਲਾ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੀਆਂ ਇਤਿਹਾਸਕ ਯਾਦਗਾਰਾਂ ਰੁਲ ਰਹੀਆਂ ਹਨ, ਸਰਕਾਰ ਸਾਂਭ ਨਹੀਂ ਰਹੀ ਹੈ | ਪਿੰਡਾਂ ਵਿਚ ਖੇਡ ਮੈਦਾਨ ਨਹੀਂ ਹਨ, ਕੋਚ ਨਹੀਂ ਹਨ, ਖਿਡਾਰੀਆਂ ਦੇ ਲਈ ਖ਼ੁਰਾਕ ਦਾ ਪ੍ਰਬੰਧ ਨਹੀਂ ਹੈ, ਪਿੰਡ ਬਹੋਨਾ ਵਿਖੇ ਬਾਕਸਿੰਗ ਦੀ ਟਰੇਨਿੰਗ ਬੰਦ ਪਈ ਹੈ, ਮੀਂਹ ਆਉਣ 'ਤੇ ਖੇਡ ਮੈਦਾਨ ਪਾਣੀ ਨਾਲ ਭਰ ਜਾਂਦੇ ਹਨ | ਪਿੰਡ ਢੁੱਡੀਕੇ ਵਿਖੇ ਹਾਕੀ ਦਾ ਮੈਦਾਨ ਬਣਨ ਕਰ ਕੇ ਦੂਜੀਆਂ ਖੇਡਾਂ ਲਈ ਪ੍ਰੈਕਟਿਸ ਕਰਨ ਲਈ ਕੋਈ ਗਰਾਊਾਡ ਨਹੀਂ | ਨੌਜਵਾਨਾਂ ਦੀ ਮੰਗ ਹੈ ਕਿ ਕਬੱਡੀ ਦਾ ਮੈਦਾਨ ਤਿਆਰ ਕਰ ਕੇ ਦਿੱਤਾ ਜਾਵੇ | ਸਰਕਾਰ ਪਿੰਡਾਂ ਵਿਚ ਆਧੁਨਿਕ ਖੇਡ ਢਾਂਚਾ ਵਿਕਸਿਤ ਕਰੇ, ਹਰ ਪਿੰਡ ਨੂੰ ਖੇਡ ਮੈਦਾਨ, ਸਰਕਾਰੀ ਕੋਚ, ਖ਼ੁਰਾਕ, ਕਿੱਟਾਂ ਦਾ ਪ੍ਰਬੰਧ ਕਰ ਕੇ ਦੇਵੇ | ਇਸ ਮੌਕੇ ਰਾਜਾ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਲਵਪ੍ਰੀਤ ਸਿੰਘ, ਵਿਕਰਾਂਤ, ਗੁਰਜੰਟ ਸਿੰਘ, ਮੇਘਾ ਸਿੰਘ, ਆਸ਼ੂ ਸਿੰਘ, ਕਰਨ ਸਿੰਘ, ਅਰਜੁਨ ਸਿੰਘ, ਅਨਮੋਲ, ਸਿੰਘ, ਹੈਰੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਨੁੱਕੜ ਨਾਟਕ ਕਰਵਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।