ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ 15 ਅਗਸਤ ਨੂੰ ਵੱਡੀ ‘ਚ ਗਿਣਤੀ ਕਿਸਾਨ ਕਰਨਗੇ ਸ਼ਮੂਲੀਅਤ-ਕਿਸਾਨ ਆਗੂ
ਨਿਹਾਲ ਸਿੰਘ ਵਾਲਾ, 8 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਦੀਨਾਂ ਦੀ ਅਗਵਾਈ ਹੇਠ ਗੁਰਦੁਆਰਾ ਜ਼ਫ਼ਰਨਾਮਾ ਲੋਹਗੜ੍ਹ ਸਾਹਿਬ ਦੀਨਾਂ ਵਿਚ ਹੋਈ। ਜਿਸ ‘ਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂਆਂ ਨੇ ਭਾਗ ਲਿਆ ਅਤੇ ਕਿਸਾਨੀ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ।
ਨਿਹਾਲ ਸਿੰਘ ਵਾਲਾ, 8 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਦੀਨਾਂ ਦੀ ਅਗਵਾਈ ਹੇਠ ਗੁਰਦੁਆਰਾ ਜ਼ਫ਼ਰਨਾਮਾ ਲੋਹਗੜ੍ਹ ਸਾਹਿਬ ਦੀਨਾਂ ਵਿਚ ਹੋਈ। ਜਿਸ ‘ਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂਆਂ ਨੇ ਭਾਗ ਲਿਆ ਅਤੇ ਕਿਸਾਨੀ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਮਹਿੰਦਰ ਸਿੰਘ ਦੀਨਾਂ, ਰਮਨਜੀਤ ਸਿੰਘ ਰੰਮਾ ਧੂੜਕੋਟ ਅਤੇ ਧਰਮਪਾਲ ਸਿੰਘ ਸੈਦੋਕੇ ਨੇ ਕਿਹਾ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ‘ਚੋਂ ਲੰਘ ਰਹੀਆਂ ਡਰੇਨਾਂ ਜੰਗਲੀ ਬੂਟੀ ਨਾਲ ਭਰ ਚੁੱਕੀਆਂ ਹਨ ਪਰ ਅਜੇ ਤੱਕ ਡਰੇਨ ਵਿਭਾਗ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਬਰਸਾਤਾਂ ਜ਼ਿਆਦਾ ਪੈ ਜਾਂਦੀਆਂ ਹਨ ਤਾਂ ਇਨ੍ਹਾਂ ਡਰੇਨਾਂ ਦਾ ਪਾਣੀ ਕਿਸਾਨਾਂ ਦੇ ਖੇਤਾਂ ‘ਚ ਭਰਨ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਹੋਣ ਦਾ ਡਰ ਕਿਸਾਨਾਂ ਨੂੰ ਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਕੋਆਪਰੇਟਿਵ ਸੁਸਾਇਟੀਆਂ ‘ਚ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਤਾਂ ਕਿ ਛੋਟੇ ਪੱਧਰ ਦੇ ਕਿਸਾਨ ਕੋਆਪਰੇਟਿਵ ਸੁਸਾਇਟੀਆਂ ਤੋਂ ਖੇਤੀਬਾੜੀ ਸੰਦ ਕਰਾਏ ‘ਤੇ ਲੈ ਕੇ ਆਉਣ ਵਾਲੇ ਸਮੇਂ ‘ਚ ਝੋਨੇ ਦੀ ਪਰਾਲੀ ਨੂੰ ਆਪਣੇ ਖੇਤਾਂ ‘ਚ ਨਿਪਟਾ ਸਕਣ। ਇਸ ਮੌਕੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਦੀਨਾਂ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਦਾ ਘਿਰਾਓ ਕਰਨ ਲਈ ਬਲਾਕ ਨਿਹਾਲ ਸਿੰਘ ਵਾਲਾ ਤੋਂ ਵੱਡੀ ਗਿਣਤੀ ‘ਚ ਕਿਸਾਨ ਸ਼ਮੂਲੀਅਤ ਕਰਨਗੇ। ਇਸ ਮੌਕੇ ਰਜਿੰਦਰ ਸਿੰਘ ਨਿਹਾਲ ਸਿੰਘ ਵਾਲਾ, ਜਗਤਾਰ ਸਿੰਘ ਖਾਈ, ਕਰਮ ਸਿੰਘ ਗਾਜੀਆਣਾ, ਕੇਵਲ ਸਿੰਘ ਖਾਈ, ਵੈਦ ਨਿਰਮਲ, ਖੁਸ਼ਪ੍ਰੀਤ ਸਿੰਘ ਮਾਣੂੰਕੇ, ਪ੍ਰਦੀਪ ਸਿੰਘ ਖਾਈ, ਜਸਵੀਰ ਸਿੰਘ ਖਾਈ, ਬਲਰਾਜ ਸਿੰਘ ਖਾਈ, ਰੂਪ ਸਿੰਘ ਰੌਂਤਾ, ਗੁਰਨਾਮ ਸਿੰਘ ਦੀਨਾਂ, ਬਲਦੇਵ ਸਿੰਘ ਗਿੱਲ ਦੀਨਾਂ, ਗੁਰਮੀਤ ਸਿੰਘ ਦੀਨਾਂ, ਸਰਬਜੀਤ ਸਿੰਘ ਦੀਨਾਂ, ਮੇਜਰ ਸਿੰਘ ਸੈਦੋਕੇ, ਗੁਰਪ੍ਰੀਤ ਸਿੰਘ ਧੂੜਕੋਟ, ਗੁਰਸੇਵਕ ਸਿੰਘ ਧੂੜਕੋਟ ਆਦਿ ਹਾਜ਼ਰ ਸਨ।