09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭੱਠਾ ਮਾਲਕ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡੀ.ਸੀ. ਨੂੰ ਇਕ ਲੱਖ ਦਾ ਚੈੱਕ ਭੇਟ <br/>

ਅਜੀਤ ਡੈਸਕ 02-09-2025
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੁਆਰਾ ਅਜੋਕੇ ਸਮੇਂ ਦੇ ਮੱਦੇਨਜ਼ਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਸਤੇ ਮੋਗਾ ਦੇ ਡੀ.ਸੀ. ਸਾਗਰ ਸੇਤੀਆ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਭੇਟ ਕੀਤਾ ਗਿਆ | ਇਸ ਸਮੇਂ ਭੱਠਾ ਮਾਲਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਹੜ੍ਹ ਪੀੜਤ ਇਲਾਕਿਆਂ ਵਿਚ ਸਹਾਇਤਾ ਦੀ ਬਹੁਤ ਲੋੜ ਹੈ | ਉਨ੍ਹਾਂ ਨੇ ਪੰਜਾਬੀਆਂ ਫਿਰਾਕਦਿਲੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਪੰਜਾਬੀ ਹਮੇਸ਼ਾ ਦੂਜੇ ਰਾਜਾਂ ਤੱਕ ਵੀ ਮਦਦ ਕਰਦੇ ਹਨ ਤੇ ਹੁਣ ਸਾਡੇ ਆਪਣੇ ਭਰਾਵਾਂ ਭੈਣਾਂ ਦੇ ਸਿਰ 'ਤੇ ਸੰਕਟ ਹੋਣ ਕਰ ਕੇ ਸਭ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਵਿੱਤ ਅਨੁਸਾਰ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਸਬੰਧੀ ਜਦ ਉਨ੍ਹਾਂ ਨੂੰ ਘਰ ਠੀਕ ਕਰਨ ਲਈ ਇੱਟਾਂ ਦੀ ਜ਼ਰੂਰਤ ਪਵੇਗੀ ਤਾਂ ਜ਼ਿਲ੍ਹਾ ਮੋਗਾ ਦੇ ਭੱਠਾ ਮਾਲਕਾਂ ਦੁਆਰਾ ਇੱਟ ਦਾ ਰੇਟ ਵਾਜਬ ਰੱਖਿਆ ਜਾਵੇਗਾ ਤਾਂ ਕਿ ਹੜ੍ਹ ਪੀੜਤਾਂ ਨੂੰ ਵੱਧ ਪੈਸਾ ਨਾ ਖ਼ਰਚਣਾ ਪਵੇ | ਇਸ ਸਮੇਂ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ ਦੇ ਸਕੱਤਰ ਸਰਬਜੀਤ ਸਿੰਘ ਸੰਧੂ, ਚੇਅਰਮੈਨ ਸੁਰਿੰਦਰ ਗੋਇਲ, ਕੈਸ਼ੀਅਰ ਮੱਖਣ ਗੋਇਲ, ਰਕੇਸ਼ ਬਾਂਸਲ, ਜਗਤਾਰ ਸਿੰਘ ਸੰਧੂ, ਗੁਰਮੇਲ ਸਿੰਘ, ਪ੍ਰੇਮ ਸਿੰਗਲਾ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਖਬੀਰ ਨੇ ਪੰਜਾਬ ਦੇ ਅਸਲ ਪੁੱਤ ਦੀ ਜ਼ਿੰਮੇਵਾਰੀ ਨਿਭਾਈ-ਰਾਜਵਿੰਦਰ ਧਰਮਕੋਟ <br/> ਅਗਲੀ ਖ਼ਬਰ 'ਆਪ' ਦੇ ਜਿਹੜੇ ਵਿਧਾਇਕ ਆਪਣੀ ਸਰਕਾਰ ਨੂੰ ਸ਼ੀਸ਼ਾ ਦਿਖਾ ਰਹੇ, ਉਹ ਲੋਕਾਂ ਦੀ ਨਬਜ਼ ਪਛਾਣ ਚੁੱਕੇ-ਬਲਰਾਜ ਸਿੰਘ ਖ਼ਾਲਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।