09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲਗਾਤਾਰ ਪੈ ਰਹੇ ਮੀਂਹ ਕਾਰਨ ਗਰੀਬ ਦਾ ਮਕਾਨ ਡਿੱਗਿਆ, ਮੁਆਵਜ਼ੇ ਦੀ ਮੰਗ <br/>

ਅਜੀਤ ਡੈਸਕ 02-09-2025
ਸਮਾਧ ਭਾਈ, 1 ਸਤੰਬਰ (ਜਗਰੂਪ ਸਿੰਘ ਸਰੋਆ)-ਜਿੱਥੇ ਪੂਰੇ ਪੰਜਾਬ ਚ ਹੜ੍ਹ ਦਾ ਪਾਣੀ ਅਤੇ ਲਗਾਤਾਰ ਪੈ ਰਹੀ ਬਾਰਿਸ਼ ਕਹਿਰ ਵਰਤਾ ਰਹੀ ਹੈ, ਉੱਥੇ ਪਿੰਡ ਸਮਾਧ ਭਾਈ 'ਚ ਵੀ ਲਗਾਤਾਰ ਪੈ ਰਹੇ ਮੀਂਹ ਅਤੇ ਕਾਰਨ ਗ੍ਰਾਮ ਪੰਚਾਇਤ ਮਾਲ ਸਾਹਿਬ ਵਾਸੀ ਰਾਮਜੀ ਪੁੱਤਰ ਬਲਵੀਰ ਸਿੰਘ (ਬੌਰੀਆ ਸਿੱਖ) ਦਾ ਮਕਾਨ ਅਚਾਨਕ ਉਸ ਸਮੇਂ ਢਹਿ ਢੇਰੀ ਹੋ ਗਿਆ ਜਦੋਂ ਉਹ ਛੱਤ ਨੂੰ ਚੋਣ ਤੋਂ ਬਚਾਉਣ ਲਈ ਕੋਠੇ ਉੱਪਰ ਚੜ ਕੇ ਪਲਾਸਟਿਕ ਦਾ ਕਾਗ਼ਜ਼ ਵਿਛਾ ਰਿਹਾ ਸੀ | ਰਾਮਜੀ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ ਮਕਾਨ ਡਿੱਗਣ ਸਮੇਂ ਉਸ ਦੇ ਪੁੱਤ ਰਾਮਜੀ ਦਾ ਨਾਲ ਦੀ ਕੰਧ ਨੂੰ ਹੱਥ ਪੈ ਗਿਆ, ਜਿਸ ਕਰਕੇ ਉਸ ਦੀ ਜਾਨ ਮਸਾਂ ਹੀ ਬਚ ਪਾਈ | ਇਸ ਮੌਕੇ ਪੀੜਿਤ ਪਰਿਵਾਰ ਨੇ ਕਿਹਾ ਕਿ ਬਲਵੀਰ ਸਿੰਘ ਦੀ ਮੌਤ ਹੋ ਜਾਣ ਕਾਰਨ ਉਹ ਆਪਣਾ ਮਸਾਂ ਹੀ ਗੁਜ਼ਰ ਬਸਰ ਕਰ ਰਹੇ ਹਨ ਕਿ ਇਹ ਨੁਕਸਾਨ ਹੋ ਗਿਆ, ਸੋ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਨ੍ਹਾਂ ਦੇ ਹੋਏ ਇਸ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ |

ਪਿਛਲੀ ਖ਼ਬਰ ਸਰਪੰਚ ਵਲੋਂ ਅਕਾਲੀ ਦਲ ਦੇ ਖ਼ਾਤਮੇ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਬਾਘਾ ਪੁਰਾਣਾ ਹਲਕੇ 'ਚ ਗਰਮਾਈ ਸਿਆਸਤ <br/> ਅਗਲੀ ਖ਼ਬਰ ਸਵਰਨ ਸਿੰਘ ਅਜੀਤਵਾਲ ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।