01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬਰਜਿੰਦਰ ਸਿੰਘ ਬਰਾੜ ਨੂੰ ਮੁੱਖ ਬੁਲਾਰਾ ਲਗਾਉਣਾ ਪਾਰਟੀ ਦੀ ਉਸਾਰੂ ਸੋਚ-ਕਪੂਰੇ <br/>

ਅਜੀਤ ਡੈਸਕ 22-09-2025
ਅਜੀਤਵਾਲ, 21 ਸਤੰਬਰ (ਹਰਦੇਵ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਪੰਥਕ ਕੌਸਲ ਚੇਅਰਪਰਸਨ ਬੀਬੀ ਸਤਵੰਤ ਕੌਰ, ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਵਲੋਂ ਅਕਾਲੀ ਦਲ ਦੀ ਅਹਿਮ ਸ਼ਖ਼ਸੀਅਤ ਮਰਹੂਮ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਪਾਰਟੀ ਦਾ ਮੁੱਖ ਬੁਲਾਰਾ ਲਗਾਉਣ 'ਤੇ ਪਾਰਟੀ ਹਮਾਇਤੀਆਂ ਆਗੂਆਂ ਨੇ ਪਾਰਟੀ ਦੀ ਉਸਾਰੂ ਸੋਚ ਦੱਸਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਇਸ ਸੰਬੰਧੀ ਪਾਰਟੀ ਪ੍ਰਧਾਨ ਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਮੋਗਾ ਜ਼ਿਲੇ੍ਹ ਦੀ ਅਹਿਮ ਅਕਾਲੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਾਬਕਾ ਚੇਅਰਮੈਨ ਸਵ. ਜਥੇਦਾਰ ਗੁਰਬਖ਼ਸ਼ ਸਿੰਘ ਕਪੂਰੇ ਦੇ ਸਪੁੱਤਰ ਡਾਇਰੈਕਟਰ ਰਾਜਿੰਦਰ ਸਿੰਘ, ਆੜ੍ਹਤੀਆ ਚਰਨਜੀਤ ਸਿੰਘ ਕਪੂਰੇ, ਸੀਨੀ. ਅਕਾਲੀ ਆਗੂ ਬਲਜੀਤ ਸਿੰਘ ਚੁਗਾਵਾਂ ਨੇ ਪਿੰਡ ਅਤੇ ਇਲਾਕੇ ਦੀਆਂ ਅਹਿਮ ਅਕਾਲੀ ਸ਼ਖ਼ਸੀਅਤਾਂ ਸਮੇਤ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਇਸ ਦੇ ਨਾਲ ਨਿਵਾਜ ਨਵਾਜ਼ ਕੇ ਜੋ ਮਾਣ ਪਾਰਟੀ ਨੇ ਦਿੱਤਾ ਹੈ, ਉਹ ਸਮੁੱਚੇ ਮੋਗੇ ਜ਼ਿਲੇ੍ਹ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬਰਜਿੰਦਰ ਸਿੰਘ ਮੱਖਣ ਬਰਾੜ ਪਹਿਲਾਂ ਤੋਂ ਵੀ ਵੱਧ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ | ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਰਾਜਵਿੰਦਰ ਸਿੰਘ, ਜਗਦੇਵ ਸਿੰਘ, ਜਗਰਾਜ ਸਿੰਘ ਮੈਂਬਰ, ਹਰਨੇਕ ਸਿੰਘ, ਮਨਪ੍ਰੀਤ ਸਿੰਘ, ਲੱਖਾ ਸਿੰਘ, ਮੱਸਾ ਸਿੰਘ, ਮਲਕੀਤ ਸਿੰਘ, ਗੁਰਬਖ਼ਸ਼ ਸਿੰਘ ਜੋਨਾ, ਭੱਪ ਜੌਹਲ, ਨਾਹਰ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਦਾਰਾ ਸਿੰਘ, ਬਿੰਦਰ ਸਿੰਘ, ਹਰਬੰਸ ਸਿੰਘ, ਤੇਜਾ ਸਿੰਘ, ਜੱਗਾ ਸਿੰਘ, ਜੀਤ ਸਿੰਘ, ਅਜਮੇਰ ਸਿੰਘ, ਕੁਲਵਿੰਦਰ ਸਿੰਘ, ਵੇਦ ਪ੍ਰਕਾਸ਼, ਸੇਵਕ ਸਿੰਘ, ਗੁਰਸ਼ਰਨ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਰਾਜਪਾਲ ਸਿੰਘ, ਅਜੈਬ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਸਜਵੰਤ ਸਿੰਘ ਬੱਬੂ ਬੁੱਘੀਪੁਰਾ ਸਮੇਤ ਇਲਾਕੇ ਦੇ ਹੋਰ ਆਗੂਆਂ ਅਤੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਬੇਖ਼ੌਫ ਲੁਟੇਰੇ ਮੋਟਰਸਾਈਕਲ ਤੇ ਮੋਬਾਈਲ ਖੋਹ ਕੇ ਫ਼ਰਾਰ ਅਗਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮੁੱਖ ਬੁਲਾਰਾ ਨਿਯੁਕਤ ਕਰਨ 'ਤੇ ਸਰਕਲ ਫ਼ਤਿਹਗੜ੍ਹ ਪੰਜਤੂਰ 'ਚ ਖ਼ੁਸ਼ੀ ਦੀ ਲਹਿਰ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।