01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮੋਗਾ ਜ਼ਿਲ੍ਹੇ ਦੇ ਚਾਰੇ ਹਲਕਿਆਂ 'ਚ ਉਮੀਦ ਤੋਂ ਵੀ ਵੱਧ ਹੋਈ ਕਣਕ ਦੀ ਸੇਵਾ-ਪੱਤੋ, ਰਾਮੂੰਵਾਲਾ <br/>

ਅਜੀਤ ਡੈਸਕ 22-09-2025
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਪੀਲ 'ਤੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਕਣਕ ਦੀ ਜੋ ਸੇਵਾ ਲੋਕਾਂ ਤੋਂ ਲਈ ਗਈ, ਉਸ ਵਿਚ ਲੋਕਾਂ ਨੇ ਸੁਖਬੀਰ ਸਿੰਘ ਬਾਦਲ 'ਤੇ ਭਰੋਸਾ ਪ੍ਰਗਟ ਕਰਦਿਆਂ ਆਸ ਨਾਲੋਂ ਵੀ ਵੱਧ ਸੇਵਾ ਕੀਤੀ | ਸਭ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੇਵਾ ਵਿਚ ਹਿੱਸਾ ਪਾਇਆ | ਇਹੀ ਕਾਰਨ ਹੈ ਕਿ 300 ਕੁਇੰਟਲ ਜੋ ਹਲਕੇ ਨੂੰ ਕਣਕ ਲਾਈ ਗਈ ਸੀ ਉਸ ਤੋਂ ਕਿਤੇ ਵੱਧ ਕਣਕ ਦੀ ਸੇਵਾ ਲੋਕਾਂ ਵਲੋਂ ਕੀਤੀ ਗਈ | ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਅਤੇ ਮੋਗਾ ਜ਼ਿਲ੍ਹੇ ਦੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ ਨੇ ਜਾਰੀ ਕੀਤਾ | ਇਸ ਮੌਕੇ ਰਾਮੂੰਵਾਲਾ ਕਲਾਂ ਅਤੇ ਰਾਮੂੰਵਾਲਾ ਹਰਚੋਕਾ ਦੀ ਇਕੱਠੀ ਹੋਈ ਕਣਕ ਦੀ ਸੇਵਾ ਪਿੰਡ ਪੱਤੋ ਵਿਖੇ ਖਣਮੁਖ ਭਾਰਤੀ ਪੱਤੋ ਦੀ ਰਿਹਾਇਸ਼ 'ਤੇ ਪਹੁੰਚਾਈ ਗਈ | ਉਕਤ ਦੋਵਾਂ ਆਗੂਆਂ ਨੇ ਦੱਸਿਆ ਕਿ ਜਦੋਂ ਵੀ ਪਾਰਟੀ ਪ੍ਰਧਾਨ ਦਾ ਹੁਕਮ ਹੋਇਆ ਉਸੇ ਦਿਨ ਇਹ ਕਣਕ ਟਰੱਕਾਂ ਟਰਾਲੀਆਂ ਰਾਹੀਂ ਦੱਸੇ ਅਸਥਾਨਾਂ 'ਤੇ ਪਹੁੰਚਾ ਦਿੱਤੀ ਜਾਵੇਗੀ | ਭਾਰਤੀ ਪੱਤੋ ਅਤੇ ਪੱਪੂ ਰਾਮੂੰਵਾਲਾ ਨੇ ਸਾਰੇ ਲੋਕਾਂ ਦਾ ਇਸ ਸੇਵਾ ਲਈ ਧੰਨਵਾਦ ਕੀਤਾ | ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਮੋਟਾ, ਜਗਰਾਜ ਸਿੰਘ ਰਾਜਾ, ਅਤਿੰਦਰ ਸਿੰਘ ਚੰਨੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜ ਸੇਵੀ ਰਾਜਦੀਪ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ ਲੋਕਾਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ 23 ਨੂੰ ਸਿਰਜਿਆ ਜਾਵੇਗਾ ਇਤਿਹਾਸ, ਕੈਨੇਡਾ 'ਚ ਵੀ ਮਨਾਇਆ ਜਾਵੇਗਾ ਪੰਜਾਬੀ ਦਿਵਸ- ਦਵਿੰਦਰਪਾਲ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।