ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)- ਬੀਤੇ ਦਿਨੀਂ ਮੋਗਾ ਦੇ ਹਰਮਨ ਪਿਆਰੇ ਤੇ ਸਮਾਜ ਸੇਵੀ ਨੌਜਵਾਨ ਰਾਜਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਤੇ ਮਨਿੰਦਰ ਕੌਰ ਵਾਸੀ ਮੋਗਾ ਜੋ ਕਿ ਮੁਹਾਲੀ ਵਿਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਸਨ, ਮਾਨਸਿਕ ਤਣਾਅ ਦੇ ਚੱਲਦਿਆਂ ਉਨ੍ਹਾਂ ਭਰ ਜਵਾਨੀ ਵਿਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਉਨ੍ਹਾਂ ਨਮਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਸਥਾਨਕ ਸ਼ਹਿਰ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਮੋਗਾ ਵਿਖੇ ਉਸ ਨਮਿਤ ਹੋਈ ਅੰਤਿਮ ਅਰਦਾਸ 'ਚ ਮੋਗਾ ਸ਼ਹਿਰ ਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਲੋਕਾਂ ਵਲੋਂ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਉਨ੍ਹਾਂ ਦੇ ਪਿਤਾ ਪਰਮਜੀਤ ਸਿੰਘ ਪੰਮੀ, ਮਾਤਾ ਮਨਿੰਦਰ ਕੌਰ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਵਾਈਨ ਕੰਟਰੈਕਟਰ ਤੇ ਉੱਘੇ ਸਮਾਜ ਸੇਵੀ ਇੰਦਰਪਾਲ ਸਿੰਘ ਬੱਬੀ, ਦਲਜੀਤ ਸਿੰਘ ਗੋਲਡੀ ਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਭਾਈ ਰਵਿੰਦਰ ਸਿੰਘ ਫ਼ਰੀਦਕੋਟ ਵਾਲਿਆਂ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਜ਼ਿੰਦਗੀ ਤੇ ਮੌਤ ਦੇ ਫ਼ਲਸਫ਼ੇ 'ਤੇ ਵਿਸਥਾਰ ਸਹਿਤ ਚਾਨਣਾ ਪਾਇਆ | ਅੰਤਿਮ ਅਰਦਾਸ ਵਿਚ ਸ਼ਾਮਿਲ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਚਰਨ ਸਿੰਘ ਨੇ ਰਾਜਦੀਪ ਸਿੰਘ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਯਾਰਾਂ ਦਾ ਯਾਰ, ਨੇਕ ਦਿਲ ਇਨਸਾਨ ਤੇ ਹਰ ਗ਼ਰੀਬ ਤੇ ਲੋੜਵੰਦ ਇਨਸਾਨ ਦੀ ਸੇਵਾ ਕਰਨ ਵਾਲੇ ਸਨ | ਉਨ੍ਹਾਂ ਦੇ ਪਿਤਾ ਪਰਮਜੀਤ ਸਿੰਘ ਪੰਮੀ ਜਿੱਥੇ ਇਕ ਧਾਰਮਿਕ ਸ਼ਖ਼ਸੀਅਤ ਸਨ | ਅਚਾਨਕ 9 ਸਤੰਬਰ ਨੂੰ ਰਾਜਦੀਪ ਸਿੰਘ ਨੂੰ ਮੌਤ ਦੇ ਜ਼ਾਲਮ ਪੰਜਿਆਂ ਨੇ ਆਪਣੇ ਕਲਾਵੇ ਵਿਚ ਲੈ ਲਿਆ ਜਿਸ ਕਰ ਕੇ ਉਹ ਭਰ ਜਵਾਨੀ ਵਿਚ ਆਪਣੇ ਮਾਤਾ-ਪਿਤਾ, ਸਾਕ-ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਰਮਜੀਤ ਸਿੰਘ ਪੰਮੀ ਤੇ ਸਵ: ਰਾਜਦੀਪ ਸਿੰਘ ਦਾ ਇਲਾਕੇ ਵਿਚ ਕਿੰਨਾ ਸਤਿਕਾਰ ਸੀ | ਵੱਖ-ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ | ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਦਰਪਾਲ ਸਿੰਘ ਬੱਬੀ ਉੱਘੇ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ, ਸਵਰਨ ਸਿੰਘ ਦਾਲੀ, ਜਸਪਾਲ ਸਿੰਘ ਜੱਸਾ, ਐਡਵੋਕੇਟ ਬਲਜੀਤ ਸਿੰਘ ਲੱਕੀ, ਦਲਜੀਤ ਸਿੰਘ ਗੋਲਡੀ ਸੀਨੀਅਰ ਅਕਾਲੀ ਆਗੂ, ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਧਰਮਕੋਟ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਕੌਮੀ ਮੀਤ ਪ੍ਰਧਾਨ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨ ਪੰਜਾਬ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਕਮੇਟੀ, ਸੰਜੀਤ ਸਿੰਘ ਸਨੀ ਗਿੱਲ ਕੌਮੀ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ, ਬਰਜਿੰਦਰ ਸਿੰਘ ਮੱਖਣ ਬਰਾੜ ਮੁੱਖ ਬੁਲਾਰਾ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਮੋਗਾ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਜਸਵਰਿੰਦਰ ਸਿੰਘ ਡੀ.ਐੱਸ.ਪੀ. ਧਰਮਕੋਟ, ਪੁਸ਼ਪਿੰਦਰ ਸਿੰਘ ਪੱਪੀ ਪੁਲਿਸ ਇੰਸਪੈਕਟਰ, ਡਾ. ਰਵਿੰਦਰ ਸਿੰਘ ਨੈਸਲੇ, ਬਲਜਿੰਦਰ ਸਿੰਘ ਸਹਿਗਲ, ਉਪਿੰਦਰ ਸਿੰਘ ਗਿੱਲ ਸੀਨੀਅਰ ਕਾਂਗਰਸੀ ਆਗੂ, ਗੁਰਦੀਪ ਸਿੰਘ ਸਚਦੇਵਾ, ਜਗਦੀਪ ਸਿੰਘ ਬਰਾੜ ਮੀਡੀਆ ਇੰਚਾਰਜ ਮਾਲਵਾ ਜ਼ੋਨ, ਖ਼ੁਸ਼ਵਿੰਦਰਪਾਲ ਸਿੰਘ ਐਡਵੋਕੇਟ, ਹਨੀ ਸੋਢੀ ਆੜ੍ਹਤੀ, ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਸੀਨੀਅਰ ਕਾਂਗਰਸੀ ਆਗੂ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਡਾਲਾ ਖੇਡ ਪ੍ਰਮੋਟਰ ਤੇ ਸਾਬਕਾ ਏ.ਈ.ਓ., ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ, ਬਲਕਾਰ ਸਿੰਘ ਭੁੱਲਰ, ਮੋਨੂੰ ਚਾਵਲਾ, ਮਨਪ੍ਰੀਤ ਸਿੰਘ ਕਾਲੜਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਨਰਿੰਦਰਪਾਲ ਸਿੰਘ ਸਿੱਧੂ ਸਾਬਕਾ ਕੌਂਸਲਰ, ਬਲਵਿੰਦਰ ਸਿੰਘ ਬੱਬੂ ਆੜ੍ਹਤੀ, ਪ੍ਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ, ਸਮੀਰ ਮੋਂਗਾ ਠੇਕੇਦਾਰ, ਰਾਕੇਸ਼ ਅਰੋੜਾ ਠੇਕੇਦਾਰ, ਯੋਗੀ ਘਈ ਐਮ.ਡੀ. ਮੈਜਿਸਟਿਕ ਰਿਜ਼ੋਰਟਸ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਬਿੱਟੂ ਸਾਬਕਾ ਕੌਂਸਲਰ, ਵਿਜੇ ਭੂਸ਼ਨ ਟੀਟੂ ਕੌਂਸਲਰ, ਸਤਨਾਮ ਸਿੰਘ ਬੀ.ਏ., ਹਰਪ੍ਰੀਤ ਸਿੰਘ ਖੀਵਾ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਜੋਨੀ ਗਿੱਲ, ਕਾਮਰੇਡ ਸੁਰਜੀਤ ਸਿੰਘ ਗਗੜਾ, ਡਾ. ਸੁਖਦੇਵ ਸਿੰਘ ਲੁਧਿਆਣਾ, ਰਣਜੀਤ ਸਿੰਘ ਭਾਊ, ਦਵਿੰਦਰ ਸਿੰਘ ਪੀ.ਏ., ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਭੁਪਿੰਦਰ ਸਿੰਘ ਮਾਲਵਾ, ਮਨਮੋਹਨ ਸਿੰਘ ਬਿੰਦਰਾ, ਮਨਜੀਤ ਸਿੰਘ ਮਾਨ ਮੈਂਬਰ ਪੀ.ਪੀ.ਸੀ.ਸੀ., ਰਾਹੁਲ ਗਰਗ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਸੁਰਿੰਦਰ ਸਿੰਘ ਗੋਗਾ ਕੌਂਸਲਰ, ਮਨਜੀਤ ਸਿੰਘ, ਅਮਿਤਪਾਲ ਸਿੰਘ ਪੀ.ਏ. ਨਗਰ ਨਿਗਮ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਭੁਪਿੰਦਰਜੀਤ ਸਿੰਘ ਬਬਲੂ, ਸੁਖਰਾਜ ਸਿੰਘ ਧੰਮੂ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਧੱਲੇਕੇ, ਮਿੱਕੀ ਹੁੰਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਾਂਗਰਸ, ਰਾਜਵੀਰ ਸਿੰਘ ਅਰੋੜਾ, ਦਵਿੰਦਰ ਸਿੰਘ ਪੀ.ਏ., ਸੁਰਿੰਦਰ ਸਿੰਘ ਬਿੱਟੂ, ਸੁਰਿੰਦਰਪਾਲ ਗਾਂਧੀ ਰੋਡ, ਅਜਾਇਬ ਸਿੰਘ ਬਹੋਨਾ, ਗੁਰਜੋਤ ਸਿੰਘ ਪ੍ਰਧਾਨ ਬਲੱਡ ਡੋਨਰ ਸੁਸਾਇਟੀ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਇੰਜ: ਅਰਸ਼ ਹਠੂਰ,