01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਾਥਵੇਅਜ਼ ਗਲੋਬਲ ਸਕੂਲ ਨੇ ਕਰਵਾਈਆਂ ਸਾਹਿਤਕ ਪ੍ਰਤੀਯੋਗਤਾਵਾਂ

ਪਾਥਵੇਅਜ਼ ਗਲੋਬਲ ਸਕੂਲ 'ਚ ਕਰਵਾਈਆਂ ਸਾਹਿਤਕ ਪ੍ਰਤੀਯੋਗਤਾਵਾਂ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਨ ਸਮੇਂ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 22-09-2025
ਕੋਟ ਈਸੇ ਖਾਂ, 21 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਕਿ ਇਲਾਕੇ 'ਚ ਸੀ.ਆਈ.ਐਸ.ਸੀ.ਈ. ਬੋਰਡ ਦਾ ਅੱਵਲ ਦਰਜੇ ਦਾ ਸਕੂਲ ਹੈ ਅਤੇ ਸਕੂਲ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ, ਚਾਹਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਜੋਗਿੰਦਰ ਸਿੰਘ ਸੌਂਦ, ਸਤਨਾਮ ਸਿੰਘ ਸੌਂਦ ਦੇ ਯਤਨਾਂ ਸਦਕਾ ਬੱਚਿਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ | ਸਕੂਲ ਵਿਖੇ ਪਿ੍ੰ: ਡਾ. ਅਰਵਿੰਦ ਸ਼ਰਮਾ ਦੀ ਅਗਵਾਈ ਹੇਠ ''ਅੰਗਰੇਜ਼ੀ ਸਾਹਿਤਕ ਪ੍ਰਤੀਯੋਗਤਾਵਾਂ'' ਹੋਈਆਂ, ਜਿਸ 'ਚ ਭਾਸ਼ਣ, ਕੁਇਜ਼, ਅਤੇ ਅਖ਼ਬਾਰ ਪੜ੍ਹਨਾ ਸਫਲਤਾਪੂਰਵਕ ਕਰਵਾਏ ਗਏ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ 'ਚ ਜਨਤਕ ਭਾਸ਼ਣ, ਆਲੋਚਨਾਤਮਿਕ ਸੋਚ ਅਤੇ ਆਤਮਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਸੀ | ਦਿਨ ਦੀ ਸ਼ੁਰੂਆਤ ਭਾਸ਼ਣ ਮੁਕਾਬਲੇ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਮਹਾਨ ਨੇਤਾਵਾਂ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਦੇ ਸ਼ਕਤੀਸ਼ਾਲੀ ਭਾਸ਼ਣ ਦਿੱਤੇ | ਉਨ੍ਹਾਂ ਦੀ ਪ੍ਰਗਟਾਵੇ, ਸਪਸ਼ਟਤਾ ਅਤੇ ਸਟੇਜ ਦੀ ਮੌਜੂਦਗੀ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ | ਇਸ ਦੇ ਨਾਲ ਹੀ ਅੰਗਰੇਜ਼ੀ ਕੁਇਜ਼ ਮੁਕਾਬਲੇ ਨੇ ਦਰਸ਼ਕਾਂ ਨੂੰ ਤੇਜ਼ ਸੋਚ ਅਤੇ ਟੀਮ ਵਰਕ ਨਾਲ ਜੋੜਿਆ | ਇਸ ਸਮਾਗਮ ਦਾ ਅੰਤ ਅਖ਼ਬਾਰ ਪੜ੍ਹਨ ਮੁਕਾਬਲੇ ਨਾਲ ਹੋਇਆ, ਜਿੱਥੇ ਵਿਦਿਆਰਥੀਆਂ ਨੇ ਸੰਪੂਰਨ ਉਚਾਰਨ, ਆਵਾਜ਼ ਸੰਚਾਲਨ ਅਤੇ ਆਤਮਵਿਸ਼ਵਾਸ ਨਾਲ ਆਪਣੇ ਪੜ੍ਹਨ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ | 200 ਤੋਂ ਵੱਧ ਵਿਦਿਆਰਥੀਆਂ ਵਲੋਂ ਲਏ ਭਾਗ ਨਾਲ ਮੁਕਾਬਲੇ ਦਿਲਚਸਪ ਪਲਾਂ ਨਾਲ ਭਰੇ ਹੋਏ ਸਨ | ਪ੍ਰਤੀਯੋਗਤਾਵਾਂ ਵਿਚ ਸੋਫਟ ਸਕਿੱਲ, ਪੇ੍ਰਜੈਂਟੇਸ਼ਨ ਸਕਿੱਲ, ਕਮਨੀਕੇਸ਼ਨ ਸਕਿੱਲ, ਲੈਂਗੁਏਜ ਸਕਿੱਲ, ਪਬਲਿਕ ਸਪੀਕਿੰਗ ਸਕਿੱਲ, ਇੰਟਰਵਿਊ ਸਕਿੱਲ, ਕੋਨਫੀਡੈਂਸ ਬਿਲਡਿੰਗ ਸਕਿੱਲ, ਇੰਟਰ ਪਰਸਨਲ ਸਕਿੱਲ ਆਦਿ ਬਾਰੇ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨੂੰ ਜਾਣੰੂ ਕਰਵਾਇਆ | ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਇੰਟਰ ਕਲਾਸ ਇੰਗਲਿਸ਼ ਕੁਇਜ਼ ਕੰਪੀਟੀਸ਼ਨ ਵਿਚੋਂ ਕਲਾਸ ਛੇਵੀਂ ਤੋਂ ਅੱਠਵੀਂ ਟੀਮ ਏ ਨੇ ਪਹਿਲਾ ਸਥਾਨ, ਟੀਮ ਬੀ ਨੇ ਦੂਜਾ ਸਥਾਨ ਅਤੇ ਟੀਮ ਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਲਾਸ ਨੌਵੀਂ ਤੋਂ ਬਾਰ੍ਹਵੀਂ ਦੌਰਾਨ ਟੀਮ ਆਈ ਪਹਿਲਾ ਸਥਾਨ, ਟੀਮ ਜੀ ਦੂਜਾ ਸਥਾਨ ਅਤੇ ਟੀਮ ਡੀ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਮੌਕੇ ਭਾਸ਼ਣ ਪ੍ਰਤੀਯੋਗਤਾ 'ਚ ਛੇਵੀਂ ਤੋਂ ਅੱਠਵੀਂ ਜਮਾਤ ਵਿਚ ਕਰਮਵੀਰ ਕੌਰ ਅਤੇ ਇਸ਼ਰਤ ਕੌਰ ਨੇ ਪਹਿਲਾ ਸਥਾਨ ਅਤੇ ਕੁਝ ਨੂਰ ਸਿੰਘ ਅਤੇ ਰੀਤੀਕਾ ਵਰਮਾ ਨੇ ਕਰਮਵਾਰ ਦੂਜਾ ਸਥਾਨ ਹਾਸਿਲ ਕੀਤਾ | ਮੈਨੇਜਮੈਂਟ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ

ਪਿਛਲੀ ਖ਼ਬਰ ਡੇਰਾ ਸਮਾਧਾਂ ਅਜੀਤਵਾਲ ਵਿਖੇ ਮਹਾਪੁਰਸ਼ਾਂ ਦੀ ਯਾਦ ਵਿਚ ਤਿੰਨ ਦਿਨਾ ਸਮਾਗਮ ਹੋਏ <br/> ਅਗਲੀ ਖ਼ਬਰ ਸਮਾਜ ਸੇਵੀ ਰਾਜਦੀਪ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ ਲੋਕਾਂ ਵਲੋਂ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।