ਬੱਧਨੀ ਕਲਾਂ, 21 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਜੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਜੀ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਮਨਾਏ ਗਏ 15 ਰੋਜ਼ਾ ਯੱਗ ਅਤੇ ਬਰਸੀ ਸਮਾਗਮ ਦੌਰਾਨ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਬਰਸੀ ਸਮਾਗਮ 'ਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਭਰੀਆਂ | ਇਸ ਦੌਰਾਨ ਪਹੁੰਚੇ ਮਹਾਂਪੁਰਸ਼ਾਂ ਤੇ ਵਿਦਵਾਨਾਂ ਨੇ ਸੰਤ ਮਹੇਸ਼ ਮੁਨੀ ਅਤੇ ਸੰਤ ਬਲਵੀਰ ਸਿੰਘ ਦੋਨਾਂ ਮਹਾਨ ਆਤਮਾਵਾਂ ਵਲੋਂ ਧਰਮ ਅਤੇ ਸਮਾਜ ਭਲਾਈ ਲਈ ਕੀਤੇ ਗਏ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਨੇ ਜਿੱਥੇ ਪੰਜਾਬ ਵਿਚ ਗਊ ਰੱਖਿਆ ਲਈ 62 ਗਊਸ਼ਾਲਾਵਾਂ, 14 ਮੰਦਰ, ਗੁਰਦੁਆਰਾ ਸਾਹਿਬ, ਅਨੇਕਾਂ ਸਕੂਲ, ਧਰਮਸ਼ਾਲਾਵਾਂ ਦੀ ਉਸਾਰੀ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਕਰਵਾਈ ਗਈ ਸੇਵਾ ਤੇ ਮਾਨਸਾ ਜ਼ਿਲ੍ਹੇ 'ਚ ਪੌਲੀਟੈਕਨਿਕ ਕਾਲਜ ਬਣਵਾਇਆ ਜਿੱਥੇ ਅੱਜ ਅਨੇਕਾਂ ਹੀ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਕੇ ਸਮੇਂ ਦੇ ਹਾਣੀ ਬਣ ਰਹੇ ਹਨ | ਇਸੇ ਤਰਾਂ ਹੀ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਨੇ ਗੁਰਦੁਆਰਾ ਟਿੱਬੀ ਸਾਹਿਬ ਸੰਤਨ ਪੁਰੀ ਰਣੀਆਂ ਵਿਖੇ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਹੁਣ ਬਾਬਾ ਪ੍ਰਦੀਪ ਸਿੰਘ ਜੀ ਨੇ ਜਿੱਥੇ ਸਕੂਲਾਂ ਦੀਆਂ ਇਮਾਰਤਾਂ, ਸਹਿਕਾਰੀ ਸਭਾ ਦੀ ਇਮਾਰਤ ਬਣਾਉਣ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਸ੍ਰੀ ਹਰਿਦੁਆਰ ਹਰਕੀ ਪੌੜੀ ਤੇ ਸਟੀਲ ਦੇ ਜੰਗਲਿਆਂ ਦੇ ਕੰਮ ਦੇ ਨਾਲ-ਨਾਲ ਹੋਰ ਅਨੇਕਾਂ ਹੀ ਸਮਾਜਸੇਵੀ ਕੰਮ ਕਰਵਾ ਰਹੇ ਹਨ ਇੰਨਾ ਸੰਤਾਂ ਦੀ ਯਾਦ ਵਿਚ ਬਾਬਾ ਪ੍ਰਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ 15 ਰੋਜ਼ਾ ਬਰਸੀ ਸਮਾਗਮ 'ਚ ਰੋਜ਼ਾਨਾ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਸੇਵਾਦਾਰਾਂ ਨੇ ਨਿਰਸਵਾਰਥ ਆਪਣੀ ਸੇਵਾ ਨੂੰ ਬਾਖ਼ੂਬੀ ਨਿਭਾਇਆ | ਬਾਬਾ ਪ੍ਰਦੀਪ ਸਿੰਘ ਨੇ ਬਰਸੀ ਸਮਾਗਮ 'ਚ ਪਹੁੰਚੇ ਸੰਤਾਂ ਮਹਾਪੁਰਸ਼ਾਂ, ਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੂੰ ਜੀ ਆਇਆ ਆਖਦਿਆਂ ਸਭਨਾਂ ਦਾ ਧੰਨਵਾਦ ਕੀਤਾ | ਇਸ ਸਮੇਂ ਸੇਵਾਦਾਰਾਂ ਤੋਂ ਇਲਾਵਾ ਪਿ੍ਤਪਾਲ ਸਿੰਘ ਤੇ ਨੇ ਦੱਸਿਆ ਕਿ ਹਰਿਦੁਆਰ ਹਰੇ ਰਾਮ ਆਸ਼ਰਮ ਕਨਖਲ ਵਿਖੇ ਮਹਾਂਪੁਰਸ਼ਾਂ ਦੀ ਯਾਦ 'ਚ 23 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਅਤੇ ਸਾਲਾਨਾ ਯੱਗ ਸਮਾਗਮ ਆਰੰਭ ਹੋਵੇਗਾ ਜਿੰਨਾਂ ਦੇ ਭੋਗ 29 ਸਤੰਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ | ਇਸ ਮੌਕੇ ਬਾਬਾ ਨਿਰਮਲ ਸਿੰਘ, ਸੰਤ ਤੇਜਾ ਸਿੰਘ, ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ, ਪਿ੍ਤਪਾਲ ਸਿੰਘ, ਮਾਸਟਰ ਬਲਰਾਜ ਸ਼ਰਮਾ, ਡਾ. ਬਹਾਦਰ ਸਿੰਘ ਮੱਲੇਆਣਾ, ਪਿ੍ੰਸੀਪਲ ਜਗਦੀਸ਼ ਰਾਜ ਸ਼ਰਮਾ, ਬਲਦੇਵ ਸਿੰਘ ਭੰਗੂ, ਗੋਲਡੀ ਟੱਕਰ, ਗੋਬਿੰਦਰ ਸਿੰਘ ਜ਼ਿੰਦੀ, ਰਾਜਦੀਪ ਸਿੰਘ ਪੈਟਰੋਲ ਪੰਪ ਵਾਲੇ, ਮਨੋਜ ਭਾਲਾ, ਸੁਖਚੈਨ ਸਿੰਘ ਪ੍ਰਧਾਨ, ਜਗਰਾਜ ਸਿੰਘ ਜਾਜੀ ਨੰਬਰਦਾਰ, ਸੁਖਮੰਦਰ ਸਿੰਘ ਬਰਾੜ,ਅਮਰ ਸਿੰਘ ਧਾਲੀਵਾਲ, ਸੁਖਮੰਦਰ ਸਿੰਘ ਰਿਟਾ. ਵਣ ਰੇਂਜ ਅਫ਼ਸਰ, ਰਵੀ ਸ਼ਰਮਾ ਚੇਅਰਮੈਨ, ਨਿਰਮਲ ਸਿੰਘ ਗ੍ਰੰਥੀ, ਬਲਜੀਤ ਸਿੰਘ ਗਿੱਲ, ਜਗਸੀਰ ਸਿੰਘ ਕਾਲੇਕੇ, ਲਖਵੀਰ ਸਿੰਘ ਸਿੱਧੂ ਦੌਧਰ, ਬਲਵੀਰ ਸਿੰਘ ਬੱਧਨੀ ਖ਼ੁਰਦ, ਅਕਬਰ ਸਿੰਘ ਗਿੱਲ ਪੱਤੀ, ਭੋਲਾ ਸਿੰਘ ਬਰਾੜ, ਸੁਖਦੀਪ ਸਿੰਘ ਸਰਪੰਚ ਭਾਗੀਕੇ ਆਦਿ ਤੋਂ ਇਲਾਵਾ ਬਹੁਤ ਵੱਡੀ ਗਿਣਤੀ 'ਚ ਇਲਾਕੇ ਦੇ ਪੰਚ, ਸਰਪੰਚ ਤੇ ਸੰਗਤ ਹਾਜ਼ਰ ਸੀ |