ਨੱਥੂਵਾਲਾ ਗਰਬੀ, 21 ਸਤੰਬਰ (ਨਵਦੀਪ ਸਿੰਘ)-ਅੱਜ ਸੈਂਟਰ ਪੱਧਰ ਦੀਆਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਖ਼ੁਰਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਮੇਂ ਰਿਲੇਅ ਦੌੜ ਲੜਕੀਆਂ ਨੇ ਦੂਜਾ ਸਥਾਨ, ਕਬੱਡੀ ਨੈਸ਼ਨਲ ਲੜਕੀਆਂ ਪਹਿਲਾ ਸਥਾਨ, 400 ਮੀਟਰ ਦੌੜ ਵਿਚ ਲੜਕੀਆਂ ਪਹਿਲਾ ਸਥਾਨ, 600 ਮੀਟਰ ਦੌੜ ਲੜਕੇ ਦੂਜਾ ਸਥਾਨ, ਖੋ-ਖੋ ਲੜਕੀਆਂ ਦੂਜਾ ਸਥਾਨ, ਕਬੱਡੀ ਸਰਕਲ ਲੜਕੇ ਦੂਜਾ ਸਥਾਨ, ਬੈਡਮਿੰਟਨ ਲੜਕੀਆਂ ਪਹਿਲਾ ਸਥਾਨ ਅਤੇ 200 ਮੀਟਰ ਦੌੜ ਵਿਚ ਲੜਕਿਆ ਨੇ ਤੀਜਾ ਸਥਾਨ ਹਾਸਲ ਕੀਤਾ | ਇੰਨਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਬਲਾਕ ਖੇਡ ਅਫ਼ਸਰ ਗੁਰਜਿੰਦਰ ਸਿੰਘ, ਸੀ.ਐਚ.ਟੀ. ਜਰਨੈਲ ਸਿੰਘ ਰੋਡੇ, ਮੁੱਖ ਅਧਿਆਪਕ ਭੋਲਾ ਸਿੰਘ ਬਰਾੜ, ਮੁੱਖ ਅਧਿਆਪਕ ਜਗਸੀਰ ਸਿੰਘ, ਸਿਮਰਜੀਤ ਕੌਰ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਮਨਪ੍ਰੀਤ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਨਵਪ੍ਰੀਤ ਕੌਰ, ਗੁਰਵਿੰਦਰ ਸਿੰਘ ਪ੍ਰਵੀਨ ਕੁਮਾਰ ਅਤੇ ਨਵਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ |