12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਾਰਿਸ਼ਾਂ ਪਿੱਛੋਂ ਰੋਡੇ ਵਾਸੀਆਂ ਨੇ ਸਫਾਈ ਅਭਿਆਨ ਚਲਾਇਆ <br/>

ਅਜੀਤ ਡੈਸਕ 23-09-2025
ਸਮਾਲਸਰ, 22 ਸਤੰਬਰ (ਗੁਰਜੰਟ ਕਲਸੀ ਲੰਡੇ)-ਬਾਰਸ਼ਾਂ ਮੁੜੀਆਂ ਨੂੰ ਕਰੀਬ 18 ਕੁ ਦਿਨ ਹੋ ਗਏ ਹਨ | ਵੱਖ-ਵੱਖ ਪਿੰਡ ਵਾਸੀਆਂ ਨੇ ਆਪਣੇ ਪਿੰਡਾਂ 'ਚੋਂ ਮੀਂਹ ਨਾਲ ਹੋਈ ਘਰਾਂ ਦੀ ਤਬਾਹੀ, ਗਲੀਆਂ ਦੀ ਗਾਰ, ਗਲੀ ਵਿਚ ਉੱਗਿਆ ਘਾਹ ਆਦਿ ਸਾਫ ਕਰਨ ਦਾ ਕੰਮ ਵਿੱਢ ਦਿੱਤਾ ਹੈ | ਪਿੰਡ ਰੋਡੇ ਦੇ ਬਾਦਲ ਪੱਤੀ ਦੇ ਪੰਡਤਾਂ ਵਾਲੀ ਗਲੀ ਦੇ ਬੂਟਾ ਸਿੰਘ ਅਤੇ ਦਾਰਾ ਸਿੰਘ ਨੇ ਦੱਸਿਆ ਕਿ ਭਾਰੀ ਬਾਰਸ਼ਾਂ ਕਾਰਨ ਪਿੰਡ ਦੀ ਇਸ ਗਲੀ ਵਿਚ ਚਿੱਕੜ ਗਾਰ ਆਦਿ ਭਰ ਗਈ ਅਤੇ ਉੱਪਰੋਂ ਘਾਹ ਫੂਸ ਆਦਿ ਉੱਘ ਆਇਆ ਤੇ ਗਲੀ ਵਿਚ ਕਰੀਬ ਲਾਂਘਾ ਹੀ ਬੰਦ ਹੋ ਗਿਆ ਸੀ | ਕਾਫੀ ਘਾਹ ਉੱਘਣ ਕਾਰਨ ਸੱਪ ਆਦਿ ਜ਼ਹਿਰੀਲੇ ਜਾਨਵਰਾਂ ਦਾ ਟਿਕਾਣਾ ਬਣ ਗਿਆ ਅਤੇ ਰਾਤ ਬਰਾਤੇ ਤਾਂ ਓਦਾਂ ਹੀ ਲੰਘਣਾ ਬੰਦ ਹੋ ਗਿਆ ਸੀ | ਹੁਣ ਗਾਰ, ਚਿੱਕੜ ਸੁੱਕ ਗਿਆ ਹੈ ਅਤੇ ਅਸੀਂ ਇਸ ਚਿੱਕੜ ਗਾਰ ਆਦਿ ਨੂੰ ਗਲੀ ਵਿਚੋਂ ਬਾਹਰ ਕੱਢ ਕੇ ਗਲੀ ਦੀ ਪੂਰੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਮੋਗਾ ਦੇ 3 ਖਿਡਾਰੀ ਪੰਜਾਬ ਸੀਨੀਅਰ ਮੈਨਜ਼ ਟੀਮ ਲਈ ਚੁਣੇ ਗਏ <br/> ਅਗਲੀ ਖ਼ਬਰ ਸਰਪੰਚ ਰੌਸ਼ਨਵਾਲਾ ਨੇ ਹੜ੍ਹ ਪੀੜਤਾਂ ਲਈ 50 ਹਜ਼ਾਰ ਦੀ ਰਾਸ਼ੀ ਹਲਕਾ ਵਿਧਾਇਕ ਲਾਡੀ ਨੂੰ ਸੌਂਪੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।