11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਰਅਸੀਸ ਕੌਰ ਤੇ ਸਾਗਰ ਈਸ਼ਵਰ ਖੱਤਰੀ ਦੀ ਪੀ.ਸੀ.ਏ. ਅੰਡਰ-19 ਅਭਿਆਸ ਮੈਚਾਂ ਲਈ ਚੋਣ <br/>

ਅਜੀਤ ਡੈਸਕ 23-09-2025
ਸਮਾਧ ਭਾਈ, 22 ਸਤੰਬਰ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਸਕੂਲ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਬਾਰ੍ਹਵੀਂ ਜਮਾਤ ਆਰਟਸ ਦੀ ਵਿਦਿਆਰਥਣ ਗੁਰਅਸੀਸ ਕੌਰ ਪੰਜਾਬ ਕਿ੍ਕਟ ਸਟੇਟ ਐਸੋਸੀਏਸ਼ਨ ਵਲੋਂ ਵੁਮੈਨ ਟੀ-ਟਵੰਟੀ ਸਟੇਟ ਕੈਂਪ ਵਿਚ ਅੰਡਰ-19 ਅਤੇ ਵਿਦਿਆਰਥੀ ਸਾਗਰ ਈਸ਼ਵਰ ਖੱਤਰੀ ਦੀ ਪੰਜਾਬ ਕਿ੍ਕਟ ਐਸੋਸੀਏਸ਼ਨ ਅੰਡਰ-19 ਅਭਿਆਸ ਮੈਚਾਂ ਲਈ ਚੋਣ ਹੋਈ ਹੈ | ਇਸ ਸਮੇਂ ਕਿ੍ਕਟ ਕੋਚ ਲਖਵਿੰਦਰ ਬਰਾੜ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦਾ ਪਿਛਲੇ ਸਾਲਾਂ ਤੋਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਅਤੇ ਪਿਛਲੇ ਦਿਨੀਂ ਮੋਗਾ 'ਚ ਕੈਂਪ ਲਾਉਣ ਤੋਂ ਬਾਅਦ ਅਭਿਆਸ ਮੈਚਾਂ ਵਿਚ ਇਨ੍ਹਾਂ ਦੀ ਚੋਣ ਹੋਈ ਹੈ | ਵਿਦਿਆਰਥੀ ਸਾਗਰ ਈਸ਼ਵਰ ਖੱਤਰੀ ਨਵੇਂ ਬਣੇ ਇੰਟਰਨੈਸ਼ਨਲ ਸਟੇਡੀਅਮ ਨਿਊ ਚੰਡੀਗੜ੍ਹ ਦੇ ਮੈਦਾਨ 'ਤੇ ਆਪਣਾ ਪ੍ਰਦਰਸ਼ਨ ਦਿਖਾਏਗਾ | ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹੇਨੂਰ ਸਿੱਧੂ, ਪਿ੍ੰਸੀਪਲ ਸ਼ਸ਼ੀਕਾਂਤ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਦਮਨਜੋਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ ਚਲਾਣਾ, ਹਰਜਿੰਦਰ ਸਿੰਘ, ਸਪੋਰਟਸ ਕੋਆਰਡੀਨੇਟਰ ਬੇਅੰਤ ਸਿੰਘ, ਗੁਰਵਿੰਦਰ ਸਿੰਘ ਤੇ ਸਮੂਹ ਸਟਾਫ ਨੇ ਕਿ੍ਕਟ ਕੋਚ ਲਖਵਿੰਦਰ ਬਰਾੜ, ਅਰਸ਼ਦੀਪ ਸਿੰਘ, ਖਿਡਾਰੀ ਗੁਰਅਸੀਸ ਕੌਰ, ਸਾਗਰ ਈਸ਼ਵਰ ਖੱਤਰੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਸਮਾਲਸਰ ਵਿਖੇ ਕਲਸ਼ ਤੇ ਖੰਡਾ ਚੜ੍ਹਾਉਣ ਦੀ ਸੇਵਾ ਹੋਈ <br/> ਅਗਲੀ ਖ਼ਬਰ ਬੀ.ਐੱਡ. ਕਾਲਜ ਢੁੱਡੀਕੇ ਵਲੋਂ ਸਕੂਲੀ ਬੱਚਿਆਂ ਨੂੰ ਆਧੁਨਿਕ ਤਕਨੀਕ ਨਾਲ ਪੜ੍ਹਾਈ ਬਾਰੇ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।