11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਸਮਾਲਸਰ ਵਿਖੇ ਕਲਸ਼ ਤੇ ਖੰਡਾ ਚੜ੍ਹਾਉਣ ਦੀ ਸੇਵਾ ਹੋਈ <br/>

ਅਜੀਤ ਡੈਸਕ 23-09-2025
ਸਮਾਲਸਰ, 22 ਸਤੰਬਰ (ਗੁਰਜੰਟ ਕਲਸੀ ਲੰਡੇ)-ਅਬੋਹਰ ਬਰਾਂਚ ਨਹਿਰੋਂ ਪਾਰ ਨਵੇਂ ਬਣ ਰਹੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸਾਹਿਬ ਪਾਤਸ਼ਾਹੀ ਅੱਠਵੀਂ ਵਿਖੇ ਖੰਡਾ ਅਤੇ ਕਲਸ਼ ਚੜ੍ਹਾਉਣ ਦੀ ਸੇਵਾ ਨਿਭਾਈ ਗਈ | ਇਸ ਮੌਕੇ ਸੰਤ ਮਹਾਂਪੁਰਸ਼ ਗੁਰਪ੍ਰੀਤ ਸਿੰਘ ਸਮਾਲਸਰ ਵਾਲਿਆਂ ਨੇ ਕਲਸ਼ ਤੇ ਖੰਡਾ ਸੁਸ਼ੋਭਿਤ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਪਿੰਡ ਸਮਾਲਸਰ, ਲੰਡੇ, ਵੈਰੋਕੇ, ਝਤਰੇ, ਖੋਸਾ ਪਾਂਡੋ, ਮਲਣ ਜੀਵਨ ਵਾਲਾ, ਘਣੀਏ ਵਾਲਾ, ਰਾਮੂੰਵਾਲਾ ਆਦਿ ਅਨੇਕਾਂ ਪਿੰਡਾਂ ਦੀਆਂ ਸਮੂਹ ਗਰਾਮ ਪੰਚਾਇਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਆਲ ਇੰਡੀਆ ਮੀਰੀ ਪੀਰੀ ਤਰਨਾ ਦਲ ਸਦਾ ਅਨੰਦ ਸਾਹਿਬ ਦੇ ਬਾਬਾ ਲਵਦੀਪ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਦੀਆਂ ਫੌਜਾਂ ਨੇ ਵਿਸ਼ੇਸ਼ ਹਾਜ਼ਰੀ ਲਵਾਈ | ਮਹਾਂਪੁਰਸ਼ਾਂ ਨੇ ਦੱਸਿਆ ਕਿ ਮਾਲਵੇ ਦਾ ਇਹ ਅੱਠਵੀਂ ਪਾਤਸ਼ਾਹੀ ਦਾ ਵਿਲੱਖਣ ਗੁਰਦੁਆਰਾ ਸਾਹਿਬ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਟਾਈਲਾਂ ਲਗਾਉਣ ਦੀ ਅਤੇ ਹੋਰ ਕਾਰ ਸੇਵਾ ਸੰਗਤਾਂ ਬੜੇ ਉਤਸ਼ਾਹ ਨਾਲ ਨਿਭਾਅ ਰਹੀਆਂ ਹਨ | ਇਸ ਮੌਕੇ ਹਾਜ਼ਰ ਸੇਵਾਦਾਰਾਂ ਬੋਹੜ ਸਿੰਘ ਲੰਡੇ, ਬਲਕਾਰ ਸਿੰਘ ਘਣੀਏਵਾਲਾ, ਬਲਜੀਤ ਸਿੰਘ ਸਮਾਲਸਰ, ਚਰਨਜੀਤ ਸਿੰਘ ਬੱਗੇਆਣਾ, ਮਨਦੀਪ ਸਿੰਘ ਮੱਲਣ, ਦਵਿੰਦਰ ਸਿੰਘ ਕੋਟਕਪੂਰਾ, ਹਰਵਿੰਦਰ ਸਿੰਘ ਗੱਜਣ ਵਾਲਾ, ਆਕਾਸ਼ਦੀਪ ਸਿੰਘ ਬਿਸ਼ਨੰਦੀ ਆਦਿ ਨੇ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਲਈ ਦੂਰ ਦਰਾਜ਼ ਦੇ ਪਿੰਡਾਂ ਤੋਂ ਸੰਗਤਾਂ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਹਨ |

ਪਿਛਲੀ ਖ਼ਬਰ ਦੇਵੀ ਭਾਗਵਤ ਕਥਾ ਸੰਬੰਧੀ ਕਲਸ਼ ਯਾਤਰਾ ਕੱਢੀ <br/> ਅਗਲੀ ਖ਼ਬਰ ਗੁਰਅਸੀਸ ਕੌਰ ਤੇ ਸਾਗਰ ਈਸ਼ਵਰ ਖੱਤਰੀ ਦੀ ਪੀ.ਸੀ.ਏ. ਅੰਡਰ-19 ਅਭਿਆਸ ਮੈਚਾਂ ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।