22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਜੀਤਵਾਲ ਕਾਲਜ ਵਿਖੇ ਹੁਨਰ-ਕਲਾ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 17-10-2025
ਅਜੀਤਵਾਲ, 16 ਅਕਤੂਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ਕਰਵਾ-ਚੌਥ ਤੇ ਹੋਰ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਮਨੋਰਥ ਨਾਲ ਹੁਨਰ-ਕਲਾ ਮੁਕਾਬਲਿਆਂ ਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਾਲਜਾਂ ਦੀਆਂ ਲੜਕੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਤਰ੍ਹਾਂ ਦੀ ਮਹਿੰਦੀ ਲਗਾ ਕੇ ਇਸ ਮੁਕਾਬਲੇ ਨੂੰ ਰੌਚਕ ਬਣਾ ਦਿੱਤਾ | ਇਸ ਦੌਰਾਨ ਲੜਕੀਆਂ ਨੂੰ ਮਹਿੰਦੀ ਲਗਾਉਣ ਤੋਂ ਅਣਜਾਣ ਬੱਚਿਆਂ ਨੂੰ ਵੀ ਸਿਖਲਾਈ ਦਿੱਤੀ ਗਈ, ਇਸ ਉਪਰੰਤ ਸਮੂਹ ਇਸਤਰੀ ਸਟਾਫ਼ ਨੇ ਰਲ-ਮਿਲ ਕੇ ਮਹਿੰਦੀ ਲਗਾਈ ਅਤੇ ਮਨਪਸੰਦ ਚੂੜੀਆਂ ਚੜ੍ਹਾਈਆਂ | ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਰਵਾ-ਚੌਥ ਦਾ ਵਰਤ ਸੁੱਖ ਅਤੇ ਸਿਮਿ੍ਤੀ ਲਈ ਕਾਮਨਾਵਾਂ ਦਾ ਪ੍ਰਤੀਕ ਹੈ, ਜਦੋਂ ਕਿ ਸਾਡੇ ਤਿਉਹਾਰ ਸਾਡੀਆਂ ਖ਼ੁਸ਼ੀਆਂ ਤੇ ਰਸਮਾਂ ਦੇ ਪ੍ਰਤੀਕ | ਮੈਡਮ ਵਿਸ਼ਾਲਜੀਤ ਕੌਰ ਵਿਭਾਗੀ ਮੁਖੀ ਦੀ ਦੇਖ ਰੇਖ 'ਚ ਮਹਿੰਦੀ ਮੁਕਾਬਲੇ ਦੌਰਾਨ ਮੈਡਮ ਮਨਵੀਨ ਕੌਰ ਦੀ ਜੱਜਮੈਂਟ ਤੇ ਉੱਤਮ ਹੁਨਰਮੰਦ ਮੈਡਮ ਹਰਮਨਦੀਪ ਕੌਰ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੌਜੂਦ ਰਿਹਾ |

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ ਵਿਖੇ ਭਗਤ ਰਵਿਦਾਸ ਸੇਵਾ ਸੁਸਾਇਟੀ ਦਾ ਸਨਮਾਨ <br/> ਅਗਲੀ ਖ਼ਬਰ ਆੜ੍ਹਤ 'ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਬੱਧਨੀ ਕਲਾਂ ਵਲੋਂ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।