ਬੱਧਨੀ ਕਲਾਂ, 16 ਅਕਤੂਬਰ (ਸੰਜੀਵ ਕੋਛੜ)-ਕੇਂਦਰ ਸਰਕਾਰ ਵਲੋਂ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੇ ਆੜ੍ਹਤੀਆਂ ਨੂੰ ਘੱਟ ਆੜ੍ਹਤ ਦੇਣ ਦੇ ਮੁੱਦੇ 'ਤੇ ਪਿਛਲੇ ਸੀਜ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਪੂਰੀ ਆੜ੍ਹਤ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਕਰਕੇ ਆੜ੍ਹਤੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਦੇ ਆੜ੍ਹਤੀਆਂ ਦੀ ਹੋਈ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਹ ਇਹ ਮੰਗ ਕੇਂਦਰ ਸਰਕਾਰ ਕੋਲ ਉਠਾਉਣਗੇ ਜੇਕਰ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਪੂਰਾ ਨਾ ਕੀਤਾ ਤਾਂ ਪੰਜਾਬ ਸਰਕਾਰ ਆੜ੍ਹਤੀਆਂ ਦੀ ਬਾਕੀ ਆੜ੍ਹਤ ਦੇ ਕੇ ਇਸ ਨੂੰ ਪੂਰਾ ਕਰੇਗੀ ਪਰ ਨਾ ਤਾਂ ਕੇਂਦਰ ਸਰਕਾਰ ਨੇ ਤੇ ਨਾ ਹੀ ਪੰਜਾਬ ਸਰਕਾਰ ਨੇ ਆੜ੍ਹਤੀਆਂ ਦੀ ਇਸ ਮੰਗ ਨੂੰ ਪੂਰਾ ਕੀਤਾ ਜਿਸ ਦੇ ਰੋਸ ਵਜੋਂ ਅੱਜ ਆੜ੍ਹਤੀ ਐਸੋਸੀਏਸ਼ਨ ਬੱਧਨੀ ਕਲਾਂ ਵਲੋਂ ਨਾਅਰੇਬਾਜ਼ੀ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਆੜ੍ਹਤੀਆਂ ਦੀ 2.5 ਫ਼ੀਸਦੀ ਆੜ੍ਹਤ ਦੇਣ ਦੀ ਮੰਗ ਕੀਤੀ | ਇਸ ਮੌਕੇ ਰਾਮ ਨਿਵਾਸ ਗੋਇਲ ਪ੍ਰਧਾਨ, ਜਗਤਾਰ ਸਿੰਘ ਸਕੱਤਰ ਕਮੇਟੀ ਮੈਂਬਰ, ਜੈ ਚੰਦ ਝਾਂਜੀ ਕਮੇਟੀ ਮੈਂਬਰ, ਮਨੋਜ ਭੱਲਾ ਕਮੇਟੀ ਮੈਂਬਰ, ਪ੍ਰਵੀਨ ਕੁਮਾਰ ਰਿੰਕੂ ਤਾਇਲ ਕਮੇਟੀ ਮੈਂਬਰ, ਸੁਖਦੀਪ ਸਿੰਘ ਰਸੂਲਪੁਰ ਕਮੇਟੀ ਮੈਂਬਰ, ਹਰਮੰਦਰ ਸਿੰਘ ਰਾਮਾਂ, ਬਲਵੀਰ ਸਿੰਘ ਬੱਧਨੀ ਖ਼ੁਰਦ, ਜਸਵੀਰ ਸਿੰਘ ਧਾਲੀਵਾਲ, ਰਣਜੀਤ ਸਿੰਘ, ਅਮਨਦੀਪ ਕਾਕਾ ਕੋਛੜ, ਹਰਪ੍ਰਕਾਸ਼ ਮੰਗਲਾ, ਸੁਸ਼ੀਲ ਜੈਨ, ਰਮਨ ਕੋਛੜ, ਵਿਕਾਸ ਗੋਇਲ, ਨਵੀਨ ਗੋਇਲ, ਕੇਤਨ ਮਿੱਤਲ ਵੇਦਾਂਤ ਮਿੱਤਲ, ਬੰਟੀ ਗਿੱਲ, ਰਮਨ ਮੰਗਲਾ, ਜਰਨੈਲ ਸਿੰਘ ਧਾਲੀਵਾਲ, ਮੰਗਤ ਰਾਏ ਗਰਗ, ਸੁਭਾਸ਼ ਬਾਂਸਲ, ਰਮਨ ਬਾਂਸਲ ਆਦਿ ਹਾਜ਼ਰ ਸਨ |