20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬਲਵੀਰ ਸਿੰਘ ਰਤਨ ਮਾਣੂੰਕੇ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 24-10-2025
ਬਾਘਾ ਪੁਰਾਣਾ, 23 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਨਾਮਵਰ ਸ਼ਖਸੀਅਤ ਰਤਨ ਬ੍ਰਦਰਜ਼ ਟੇਲਰਜ਼ ਦੇ ਪਿਤਾ ਬਲਵੀਰ ਸਿੰਘ ਰਤਨ ਮਾਣੂੰਕੇ ਜੋ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਰਾਮਾ ਨੰਦ ਸਾਹਿਬ ਪਿੰਡ ਮਾਣੂੰਕੇ ਵਿਖੇ ਹੋਈ | ਇਸ ਮੌਕੇ ਬਾਬਾ ਸ਼ਿੰਦਰਪਾਲ ਸਿੰਘ ਵਲੋਂ ਕਥਾ ਰਾਹੀਂ ਜੀਵਨ ਦੇ ਫਲਸਫੇ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਜਿਸ ਉਪਰੰਤ ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ ਖੋਟੇ, ਬੀਬੀ ਜਗਦਰਸ਼ਨ ਕੌਰ, ਡਾ: ਗੁਰਮੇਲ ਸਿੰਘ ਮਾਛੀਕੇ, ਕਿਸਾਨ ਆਗੂ ਨਿਰਮਲ ਸਿੰਘ, ਸਰਪੰਚ ਪੱਪੂ ਜੋਸ਼ੀ ਹਿੰਮਤਪੁਰਾ ਨੇ ਵਿੱਛੜੀ ਰੂਹ ਦੇ ਜੀਵਨ ਬਾਰੇ ਦੱਸਦੇ ਹੋਏ ਸ਼ਰਧਾ ਦੇ ਫੁਲ ਭੇਟ ਕੀਤੇ | ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਮੋਹਰ ਸਿੰਘ ਕੈਨੇਡਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਹਲਕਾ ਇੰਚਾਰਜ ਬਲਦੇਵ ਸਿੰਘ, ਬਾਬਾ ਸੇਵਕ ਸਿੰਘ, ਸੰਮਤੀ ਮੈਂਬਰ ਗੁਰਦੀਪ ਸਿੰਘ ਦੀਪਾ, ਪ੍ਰਧਾਨ ਮੰਗਾ ਮਾਣੂੰਕੇ, ਸੰਮਤੀ ਮੈਂਬਰ ਕੁਲਦੀਪ ਸਿੰਘ ਬੰਬੀਹਾ ਭਾਈ, ਪ੍ਰਧਾਨ ਹਾਕਮ ਸਿੰਘ ਟੋਨਾ ਬਾਰੇਵਾਲਾ, ਪ੍ਰਧਾਨ ਹਰਫੂਲ ਸਿੰਘ, ਪ੍ਰਧਾਨ ਪਰਮਵੀਰ ਸਿੰਘ, ਸਰਪੰਚ ਬਲਜੀਤ ਸਿੰਘ ਦੀਨਾਂ, ਸਰਪੰਚ ਰਾਮ ਸਿੰਘ, ਸਰਪੰਚ ਨਿਰਮਲ ਸਿੰਘ, ਸਰਪੰਚ ਬਲਦੇਵ ਸਿੰਘ ਖੋਟੇ, ਪ੍ਰਧਾਨ ਮਨਜੀਤ ਕੌਰ ਮਾਣੂੰਕੇ, ਸੁਖਦੀਪ ਕੌਰ ਵਾਈਸ ਪ੍ਰਧਾਨ, ਮੈਨੇਜਰ ਜਗਜੀਤ ਸਿੰਘ ਮਾਣੂੰਕੇ, ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਸੈਕਟਰੀ ਰਾਜ ਬਹਾਦਰ ਸਿੰਘ, ਪ੍ਰਧਾਨ ਬਲਕਰਨ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਕੈਨੇਡੀਅਨ, ਠੇਕੇਦਾਰ ਜਸਕਰਨ ਸਿੰਘ, ਪ੍ਰਧਾਨ ਕੱਤਰ ਸਿੰਘ, ਸਰਪੰਚ ਜਸਪਾਲ ਸਿੰਘ, ਡਾ: ਜਸਵੀਰ ਸਿੰਘ ਖਾਲਸਾ, ਜਗਜੀਤ ਸਿੰਘ ਆੜ੍ਹਤੀਆ, ਹਰਦੀਪ ਸਿੰਘ ਹੈਪੀ, ਪ੍ਰਧਾਨ ਇੰਦਰਜੀਤ ਸਿੰਘ ਮਾਣੂੰਕੇ, ਸਵਰਨ ਸਿੰਘ, ਜਗਦੇਵ ਸਿੰਘ, ਸੈਕਟਰੀ ਜਗਰਾਜ ਸਿੰਘ ਰਾਜੂ, ਪ੍ਰਧਾਨ ਰਜਿੰਦਰ ਸਿੰਘ ਰਾਜਾ, ਪ੍ਰਧਾਨ ਗੁਰਮੇਲ ਸਿੰਘ ਢਿਲਵਾਂ, ਕੇਵਲ ਸਿੰਘ ਖੋਟੇ, ਗੁਰਚਰਨ ਸਿੰਘ ਸਾਹੋਕੇ, ਕੁਲਦੀਪ ਸਿੰਘ ਕੋਟਕਪੂਰਾ, ਮੇਵਾ ਸਿੰਘ ਮਾਣੂੰਕੇ, ਮਾ. ਜਗਰੂਪ ਸਿੰਘ ਜੈਦ, ਟਹਿਲ ਸਿੰਘ ਖੋਟੇ, ਪ੍ਰਧਾਨ ਗੁਰਮੇਲ ਸਿੰਘ ਖੋਟੇ ਤੋਂ ਇਲਾਵਾ ਮੈਡੀਕਲ ਐਸੋਸੀਏਸ਼ਨ ਯੂਨੀਅਨ, ਲੋਕ ਸੇਵਾ ਕਲੱਬ ਮਾਣੂੰਕੇ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪਰਮਜੀਤ ਸਿੰਘ ਸਿੱਧੂ ਤੇ ਸਮਾਜ ਸੇਵੀ ਮੈਡਮ ਦਲਵਿੰਦਰ ਕੌਰ ਢਿੱਲੋਂ ਨਿਊਜ਼ੀਲੈਂਡ ਦਾ ਸਨਮਾਨ ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ 'ਤੇ ਲੱਗਾ ਦੇਸੀ ਘਿਉ ਨਾਲ ਤਿਆਰ ਵਸਤੂਆਂ ਦਾ ਬਾਜ਼ਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।