24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਮਾਧ ਭਾਈ ਵਿਖੇ ਖੋ-ਖੋ (ਲੜਕੀਆਂ) ਦੇ ਸੂਬਾ ਪੱਧਰੀ ਟਰਾਇਲ ਕੱਲ੍ਹ ਤੋਂ

ਅਜੀਤ ਡੈਸਕ 24-12-2025
ਸਮਾਧ ਭਾਈ, 23 ਦਸੰਬਰ (ਜਗਰੂਪ ਸਿੰਘ ਸਰੋਆ)-ਖੋ ਖੋ ਪੰਜਾਬ ਵਲੋਂ ਪੰਜਾਬ ਦੀ ਲੜਕੀਆਂ ਦੀ ਟੀਮ ਦੇ ਟਰਾਇਲ ਕੱਲ੍ਹ 25 ਦਸੰਬਰ 2025 ਨੂੰ ਸਵੇਰੇ 11 ਵਜੇ ਸ਼ਹੀਦ ਤੇਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ (ਮੋਗਾ) ਵਿਖੇ ਕਰਵਾਏ ਜਾ ਰਹੇ ਹਨ | ਇਸ ਮੌਕੇ ਖੋ-ਖੋ ਕੋਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੋ-ਖੋ ਪੰਜਾਬ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਖੋ-ਖੋ ਇੰਡੀਆ ਵਲੋਂ ਸਬ ਜੂਨੀਅਰ ਟੂਰਨਾਮੈਂਟ 10 ਜਨਵਰੀ ਤੋਂ 14 ਜਨਵਰੀ 2026 ਤੱਕ ਸੂਰਤ ਗੁਜਰਾਤ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਵਿਚ ਪੰਜਾਬ ਦੀ ਟੀਮ ਵੀ ਭਾਗ ਲੈ ਰਹੀ ਹੈ ਜਿਸ ਕਰਕੇ ਇਹ ਟਰਾਇਲ ਰੱਖੇ ਗਏ ਹਨ | ਇਸ ਸਮੇਂ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ/ਸਕੱਤਰ ਆਪਣੇ ਆਪਣੇ ਜ਼ਿਲੇ੍ਹ ਦੀਆਂ ਲੜਕੀਆਂ ਦੀਆਂ ਟੀਮਾਂ ਨੂੰ ਸਮੇਂ ਸਿਰ ਟਰਾਇਲਾਂ 'ਤੇ ਭੇਜਣ, ਜਿਨ੍ਹਾਂ ਵਿਚ ਖਿਡਾਰੀ ਦੀ ਉਮਰ 12 ਜਨਵਰੀ 2012 ਤੋਂ ਉੱਪਰ ਹੋਵੇ ਉਹ ਖਿਡਾਰੀ ਆਪਣਾ ਆਧਾਰ ਕਾਰਡ, ਜਨਮ ਸਰਟੀਫਿਕੇਟ, 4 ਪਾਸਪੋਰਟ ਸਾਈਜ਼ ਫੋਟੋ ਲੈ ਕੇ ਟਰਾਇਲ ਦੇ ਸਥਾਨ 'ਤੇ ਪੁੱਜਣ |
ਪਿਛਲੀ ਖ਼ਬਰ ਹਰਿੰਦਰਪਾਲ ਕੌਰ ਪੰਡੋਰੀ ਦੀ ਇਤਿਹਾਸਕ ਜਿੱਤ, ਇਮਾਨਦਾਰੀ ਤੇ ਲੋਕ ਸੇਵਾ ਦੀ ਸਿਆਸਤ ਨੂੰ ਮਿਲੀ ਵੱਡੀ ਮਾਨਤਾ ਅਗਲੀ ਖ਼ਬਰ ਜ਼ਿਲ੍ਹੇ ਦੇ 353 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।