24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਿਜਲੀ ਐਕਟ ਤੇ ਸਨਅਤੀ ਬਿੱਲ 2025 ਖ਼ਿਲਾਫ਼ ਬਿਜਲੀ ਕਾਮਿਆਂ ਵਲੋਂ ਬੱਧਨੀ ਕਲਾਂ ਵਿਖੇ ਰੋਸ ਰੈਲੀ

ਅਜੀਤ ਡੈਸਕ 24-12-2025
ਬੱਧਨੀ ਕਲਾਂ, 23 ਦਸੰਬਰ (ਸੰਜੀਵ ਕੋਛੜ)-ਸਬ ਡਵੀਜ਼ਨ ਬੱਧਨੀ ਕਲਾ ਵਿਖੇ ਜੁਆਇੰਟ ਫੋਰਮ, ਏਕਤਾ ਮੰਚ ਤੇ ਐਸੋਸੀਏਸ਼ਨ ਆਫ਼ ਯੂਨੀਅਨ ਦੇ ਸਾਂਝੇ ਸੱਦੇ 'ਤੇ ਰੋਸ ਰੈਲੀ ਕੀਤੀ ਗਈ ਜਿਸ 'ਚ ਬੁਲਾਰਿਆਂ ਵਲੋਂ ਸਰਕਾਰ ਨੂੰ ਕਰੜੇ ਤੇ ਲੈਂਦਿਆਂ ਕਿਹਾ ਗਿਆ ਕਿ ਕਿਵੇਂ ਕੇਂਦਰ ਸਰਕਾਰ ਲੋਕਾਂ ਨੂੰ ਲੋਕ ਲਭਾਊ ਵਾਅਦੇ ਕਰਕੇ ਜਿਹੜੇ ਕਾਨੂੰਨ ਮਜ਼ਦੂਰਾਂ ਵਾਸਤੇ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰਕੇ 4 ਨਵੇਂ ਕਾਨੂੰਨ ਬਣਾਏ ਗਏ ਕਾਰਪੋਰੇਟ ਨੂੰ ਲੁੱਟਣ ਲਈ ਹੋਰ ਵੀ ਰਾਹ ਪੱਧਰਾ ਕੀਤਾ | ਕੇਂਦਰ ਸਰਕਾਰ ਬਿਜਲੀ 2025 ਨੂੰ ਲਾਗੂ ਕਰਕੇ ਲੋਕਾਂ ਦੇ ਸਿਰ 'ਤੇ ਬੋਝ ਪਾ ਕੇ ਸਬਸਿਡੀਆਂ ਖ਼ਤਮ ਕਰਨਾ ਚਾਹੁੰਦੀ ਹੈ, ਜੋ ਗਰੀਬ ਤਬਕਾ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਸੀ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਆਪਣੇ ਇਨ੍ਹਾਂ ਗਲਤ ਮਨਸੂਬਿਆਂ ਤੋਂ ਵਾਪਸ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਰੂਪ ਵਿਚ ਲੜਿਆ ਜਾਵੇਗਾ | ਰੋਸ ਰੈਲੀ 'ਚ ਰਿਟਾਇਰ ਕਰਮਚਾਰੀ ਵੀ ਹਾਜ਼ਰ ਹੋਏ | ਰੈਲੀ 'ਚ ਸ਼ਾਮਲ ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਰਵਿੰਦਰ ਕੁਮਾਰ, ਸੇਵਕ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਰਿਟਾਇਰ ਸਾਥੀ ਕੌਰ ਚੰਦ, ਸਾਬਕਾ ਸਬ ਡਵੀਜ਼ਨ ਪ੍ਰਧਾਨ ਬੰਤਾ ਸਿੰਘ ਆਦਿ ਹਾਜਰ ਸਨ |
ਪਿਛਲੀ ਖ਼ਬਰ ਹਲਕਾ ਬਾਘਾ ਪੁਰਾਣਾ 'ਚ 'ਆਪ' ਨੂੰ ਵੱਡਾ ਝਟਕਾ ਅਗਲੀ ਖ਼ਬਰ ਕੋਟ ਈਸੇ ਖਾਂ ਸਬ-ਤਹਿਸੀਲ ਦਫ਼ਤਰ 'ਚ ਰਜਿਸਟਰੀਆਂ ਲਈ ਖੱਜਲ ਖੁਆਰ ਹੋ ਰਹੇ ਲੋਕ-ਰਾਕੇਸ਼ ਮਲਹੋਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।